ਲਹਿਰਾਗਾਗਾ(ਭੰਗੂ )ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐਸਐਸਪੀ ਸੰਗਰੂਰ ਸੁਰਿੰਦਰ ਲਾਂਬਾ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪਲਵਿੰਦਰ ਸਿੰਘ ਚੀਮਾ ਪੀ ਪੀ ਐਸ, ਐਸ ਪੀ ਡੀ ਸੰਗਰੂਰ ਅਤੇ ਕਰਮ ਸਿੰਘ ਸੰਧੂ ਪੀ ਪੀ ਐਸ, ਡੀ ਐਸ ਪੀ ਡੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਦੀਪਇੰਦਰਪਾਲ ਸਿੰਘ ਇੰਚਾਰਜ ਸੀ ਆਈ ਏ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇ ਭਾਰੀ ਸਫਲਤਾ ਮਿਲੀ, ਜਦੋਂ ਥਾਣੇਦਾਰ ਜਸਪਾਲ ਚੰਦ ਨੇ ਨਾਕੇਬੰਦੀ ਦੌਰਾਨ ਟੋਹਾਣਾ – ਮੂਣਕ ਰੋੜ ਤੇ ਪੁਲ ਸਾਇਫਨ ਨੇੜੇ ਗਲੋਬਲ ਇੰਡੀਆ ਪਬਲਿਕ ਸਕੂਲ ਮੂਨਕ ਕੋਲੋਂ ਪਰਗਟ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਿੜਬਾ ਅਤੇ ਮੋਹਨ ਸਿੰਘ ਓਰਫ ਮੋਹਨਾ ਵਾਸੀ ਰੱਤੋ ਕੇ ਥਾਣਾ ਲੌਂਗੋਵਾਲ ਹਾਲ ਆਬਾਦ ਦਿੜਬਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਾਲੇ ਟਰੱਕ ਵਿੱਚੋਂ 300 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਵਾ ਕੇ ਨਸ਼ਾ ਐਕਟ ਅਧੀਨ ਥਾਣਾ ਮੂਣਕ ਵਿਖੇ ਪਰਚਾ ਦਰਜ ਕਰਵਾਇਆ ਗਿਆ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਬਰਾਮਦਸ਼ੁਦਾ ਭੁੱਕੀ ਚੂਰਾ ਪੋਸਤ ਦੀ ਤਸਕਰੀ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਅੱਗੇ ਨੂੰ ਵੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।