ਰਾਜਪੁਰਾ (ਲਿਕੇਸ )ਕਣਕ ਦੀ ਫ਼ਸਲ ਦੀ ਕਟਾਈ ਕਰ ਕੇ ਝੋਨੇ ਲਗਾਉਣ ਤੱਕ ਵਿਹਲੇ ਹੋਏ ਖੇਤਾਂ ‘ਚ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੰਤਰ ਅਤੇ ਮੂੰਗੀ ਦੀ ਫ਼ਸਲ ਬੀਜ ਕੇ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਵਧਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਖੇਤੀਬਾੜੀ ਵਿਭਾਗ ਰਾਜਪੁਰਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਨੀਤੂ ਰਾਣੀ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਵਾਢੀ ਖ਼ਤਮ ਹੋਣ ਕਰ ਕੇ ਤੂੜੀ ਬਣਾਉਣ ਤੋਂ ਬਾਅਦ ਖੇਤ ਖ਼ਾਲੀ ਹੋ ਗਏ ਹਨ। ਇਹ ਸਮਾਂ ਕਿਸਾਨਾਂ ਨੂੰ ਮੂੰਗੀ ਅਤੇ ਜੰਤਰ (ਿਝੰਜਣ) ਦੀ ਕਾਸਤ ਕਰਨ ਦਾ ਢੁੱਕਵਾ ਸਮਾਂ ਹੈ ਤੇ ਦੋਵੇਂ ਫਸਲਾਂ ਹਰੀ ਖਾਦ ਦਾ ਕੰਮ ਕਰਦੀਆਂ ਹਨ। ਮੂੰਗੀ ਦੀ ਫ਼ਸਲ ਤੋਂ ਬਾਅਦ ਅਸੀਂ ਫਲੀਆਂ ਰਾਹੀ ਦਾਲ ਪ੍ਰਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਇਸ ਦੀ ਜੜ੍ਹਾਂ ‘ਚ ਇਕ ਬੈਕਟੀਰੀਆ, ਚੰਗੀ ਕਿਸਮ ਵਾਲਾ ਪਾਇਆ ਜਾਂਦਾ ਹੈ ਜਿਸ ਨੂੰ ਰਾਈਜੋਬੀਅਮ ਕਿਹਾ ਜਾਂਦਾ ਹੈ ਤੇ ਇਹ ਨਾਈਟੋ੍ਜ਼ਨ ਨੂੰ ਜਮੀਨ ‘ਚ ਫਿਕਸ ਕਰਨ ‘ਚ ਸਹਾਈ ਹੁੰਦਾ ਹੈ। ਜਿਸ ਨਾਲ ਜ਼ਮੀਨ ‘ਚ ਅਗਲੀ ਫ਼ਸਲ ਲਈ ਨਾਈਟੋ੍ਜ਼ਨ ਜਮ੍ਹਾਂ ਹੋ ਜਾਂਦੀ ਹੈ। ਜਦੋਂ ਇਸ ਫਸਲ ਨੂੰ ਫਲੀਆਂ ਪ੍ਰਰਾਪਤ ਹੋਣ ਤੋਂ ਬਾਅਦ ਖੇਤਾਂ ਵਿਚ ਵਾਹ ਦਿੱਤਾ ਜਾਂਦਾ ਹੈ ਤਾਂ ਇਕ ਹਰੀ ਖਾਦ ਦੀ ਤਰ੍ਹਾਂ ਕੰਮ ਕਰਦੀ ਹੈ। ਮੂੰਗੀ ਅਤੇ ਜੰਤਰ ਦੋਵੇਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ, ਜ਼ਮੀਨ ਨੂੰ ਪੋਲਾ ਕਰਨ, ਹਵਾਦਾਰ ਬਣਾਉਣ ਅਤੇ ਚਿੱਟੇ ਕਲਰ ਨੂੰ ਠੀਕ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ। ਇਹ ਦੋਵੇਂ ਫ਼ਸਲਾਂ ਘੱਟ ਪਾਣੀ ਅਤੇ ਸਮਾਂ ਲੈਣ ਵਾਲੀਆਂ ਹਨ। ਇਸ ਤਰ੍ਹਾਂ ਕਿਸਾਨ ਇਸ ਸਮੇਂ ਇਹ ਫ਼ਸਲਾਂ ਲਗਾ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।