ਜਗਰਾਓਂ , 15 ਮਈ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਦੀ ਨਾਮਵਰ ਸੰਸਥਾ ਤੇ ਸਮਾਜ ਸੇਵਾ ਚ ਹਮੇਸ਼ਾ ਮੂਹਰੇ ਰਹਿਣ ਵਾਲੀ ਇੰਟਰਨੈਸ਼ਨਲ ਸੰਸਥਾ, ਲਾਇਨ ਕਲੱਬ ਜਗਰਾਓਂ ਮੇਨ ਦੇ ਮੈਂਬਰ, ਜੋ ਕੇ ਸਮੇਂ ਸਮੇਂ ਤੇ ਜਗਰਾਓਂ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਚ ਅਪਨੇ ਵਲੋ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਅੱਜ ਲਾਇਨ ਕਲੱਬ ਜਗਰਾਉਂ ਮੇਨ ਦੀ ਇਕ ਮੀਟਿੰਗ ਹੋਟਲ ਫਾਈਵ ਰਿਵਰ ਵਿਖ਼ੇ ਨਾਮੀਨੇਸ਼ਨ ਕਮੇਟੀ ਦੇ ਚੇਅਰਮੈਨ ਐਡਵੋਕੇਟ ਮੋਹਿੰਦਰ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਚ ਸਰਬ ਸੰਮਤੀ ਨਾਲ ਅਗਲੇ ਸਾਲ 2023-24 ਲਈ ਲਾਇਨ ਅਮਰਿੰਦਰ ਸਿੰਘ ਈ. ਉ. ਨੂੰ ਕਲੱਬ ਦਾ ਪ੍ਰਧਾਨ, ਲਾਇਨ ਹਰਪ੍ਰੀਤ ਸਿੰਘ ਸੱਗੂ ਨੂੰ ਕਲੱਬ ਸੇਕ੍ਰੇਟਰੀ, ਲਾਇਨ ਗੁਰਪ੍ਰੀਤ ਸਿੰਘ ਛੀਨਾ ਨੂੰ ਕਲੱਬ ਕੈਸ਼ੀਅਰ ਅਤੇ ਲਾਇਨ ਰਾਜਿੰਦਰ ਸਿੰਘ ਢਿੱਲੋਂ ਨੂੰ ਕਲੱਬ ਪੀ.ਆਰ.ਉ. ਬਣਾਇਆ ਗਿਆ, ਬਾਕੀ ਦੀ ਰਹਿੰਦੀ ਟੀਮ ਨੂੰ ਚੁਣਨ ਦਾ ਅਧਿਕਾਰ ਪ੍ਰਧਾਨ ਜੀ ਨੂੰ ਦਿੱਤਾ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਈ.ਉ. ਵਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਮੌਜੂਦਾ ਪ੍ਰਧਾਨ ਇਸ ਮੌਕੇ ਪ੍ਰਧਾਨ ਐਮ.ਜੈ.ਐਫ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਤੇ ਉਨ੍ਹਾਂ ਦੀ ਟੀਮ ਵਲੋਂ ਲੋਕ ਭਲਾਈ ਲਈ ਕੀਤੇ ਕੰਮਾਂ ਦੀ ਸਹਾਰਨਾ ਕੀਤੀ ਤੇ ਅਪਣੇ ਵਲੋਂ ਲਾਇਨ ਕਲੱਬ ਦੇ ਸਾਰੇ ਮੈਂਬਰਾਂ ਨੂੰ ਇਹ ਭਰੋਸਾ ਵੀ ਦਿੱਤਾ ਗਿਆ ਕੇ ਆਉਣ ਵਾਲੇ ਸਮੇਂ ਚ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਹੋਰ ਵੀ ਵਧ ਚੜ੍ਹ ਕੇ ਲੋਕ ਭਲਾਈ ਦੇ ਪ੍ਰੋਜੈਕਟ ਲਗਾਏ ਜਾਣਗੇ, ਜਿਸ ਨਾਲ ਸ਼ਹਿਰ ਦੇ ਜ਼ਰੂਰਤਮੰਦ ਤੇ ਲੋੜਵੰਦਾ ਨੂੰ ਫ਼ਾਇਦਾ ਹੋਵੇਗਾ। ਨਵੀਂ ਚੁਣੀ ਗਈ ਟੀਮ ਨੂੰ ਸੈਕੰਡ ਵਾਇਸ ਡਿਸਟ੍ਰਿਕ ਗਵਰਨਰ ਲਾਇਨ ਅਮ੍ਰਿਤਪਾਲ ਸਿੰਘ ਜੰਡੂ, ਫਸਟ ਵਾਇਸ ਡਿਸਟ੍ਰਿਕ ਗਵਰਨਰ ਲਾਇਨ ਰਵਿੰਦਰ ਸੱਗੜ ਤੇ ਡਿਸਟ੍ਰਿਕ ਗਵਰਨਰ ਲਾਇਨ ਗੁਰਚਰਨ ਸਿੰਘ ਕਾਲੜਾ ਜੀ ਵਲੋਂ ਵਧਾਈਆ ਦਿੱਤੀਆ ਗਈਆਂ ਤੇ ਭਰੋਸਾ ਦਵਾਇਆ ਗਿਆ ਕੇ ਅਸੀਂ ਹਮੇਸ਼ਾ ਲਾਇਨ ਕਲੱਬ ਜਗਰਾਓਂ ਮੇਨ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਸ ਮੀਟਿੰਗ ਚ ਪ੍ਰਧਾਨ ਐਮ.ਜੈ.ਐਫ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ,ਸਹਿ ਸੈਕਟਰੀ ਲਾਇਨ ਗੁਰਪ੍ਰੀਤ ਸਿੰਘ ਛੀਨਾ ਕੈਸ਼ੀਅਰ ਲਾਇਨ ਹਰਪ੍ਰੀਤ ਸਿੰਘ ਸੱਗੂ, ਐਮ.ਜੈ.ਐਫ. ਲਾਇਨ ਦਵਿੰਦਰ ਸਿੰਘ ਤੂਰ, ਲਾਇਨ ਨਿਰਭੈ ਸਿੱਧੂ, ਲਾਇਨ ਇੰਦਰਪਾਲ ਸਿੰਘ ਢਿੱਲੋ, ਐਮ.ਜੈ.ਐਫ.ਲਾਇਨ ਹਰਮਿੰਦਰ ਸਿੰਘ, ਲਾਇਨ ਰਜਿੰਦਰ ਸਿੰਘ ਢਿੱਲੋਂ, ਲਾਇਨ ਕੁਨਾਲ ਬੱਬਰ,ਲਾਇਨ ਪਰਮਵੀਰ ਸਿੰਘ ਗਿੱਲ , ਲਾਇਨ ਜਸਜੀਤ ਮੱਲੀ, ਲਾਇਨ ਗੁਰਵਿੰਦਰ ਸਿੰਘ ਭੱਠਲ ਤੇ ਲਾਇਨ ਮਨਜੀਤ ਸਿੰਘ ਮਠਾੜੂ ਮੌਜੂਦ ਸਨ।