ਜਗਰਾਉਂ, 28 ਦਸੰਬਰ ( ਭਗਵਾਨ ਭੰਗੂ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਿੱਖਿਆ ਸਮਿਤੀ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉ ਵਿਖੇ ਸੰਪਰਕ ਮੁਹਿੰਮ ਸ੍ਰੀਮਤੀ ਨੀਲੂ ਨਰੂਲਾ ਦੀ ਅਗਵਾਈ ਅਧੀਨ ਜੋਰਾਂ-ਸ਼ੋਰਾਂ ਤੇ ਰਿਹਾ ।ਇਸ ਮੁਹਿੰਮ ਤਹਿਤ ਅਧਿਆਪਕਾਂ ਨੇ ਬੱਚਿਆਂ ਦੇ ਘਰ ਜਾ ਕੇ ਬੱਚਿਆਂ ਦੇ ਵਿਵਹਾਰ ਸੰਬੰਧੀ ਜਾਣਕਾਰੀ ਪਰਫੌਰਮੇ ਤਹਿਤ ਇਕੱਠੀ ਕੀਤੀ।ਪ੍ਰਿੰਸੀਪਲ ਨੀਲੂ ਨਰੂਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਪਰਕ ਮੁਹਿੰਮ ਨਾਲ ਮਾਤਾ ਪਿਤਾ ਅਤੇ ਅਧਿਆਪਕਾਂ ਵਿਚ ਤਾਲਮੇਲ ਬਣਿਆ ਰਹੇ ਜੋ ਕਿ ਬੱਚੇ ਦੀ ਤਰੱਕੀ ਵਿੱਚ ਕਾਰਗਰ ਹੋਵੇ।