ਜਗਰਾਉਂ, 3 ਨਵੰਬਰ ( ਲਿਕੇਸ਼ ਸ਼ਰਮਾਂ)-ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਵੁਸੂ਼ ਖਿਡਾਰੀਆਂ ਨੇ ਡੀ.ਏ.ਵੀ ਕਲੱਸਟਰ ਜਿੱਤਣ ਤੋਂ ਬਾਅਦ ਡੀ.ਏ.ਵੀ.ਜੋਨਲ ਵਿੱਚ 17 ਮੈਡਲ ਜਿੱਤ ਕੇ ਲੜਕੀਆਂ ਦੀ ਚੈਂਪੀਅਨ ਟਰਾਫੀ਼ ਅਤੇ ਲੜਕਿਆਂ ਦੀ ਰਨਰਅੱਪ ਟਰਾਫ਼ੀ ਤੇ ਕੀਤਾ ਕਬਜ਼ਾ। ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੁਸੂ਼ ਖਿਡਾਰੀਆਂ ਦੀ ਮਿਹਨਤ ਅਤੇ ਸੁਰਿੰਦਰ ਪਾਲ ਵਿੱਜ ਡੀ.ਪੀ.ਈ. ਦੀ ਟ੍ਰੇਨਿੰਗ ਅੰਡਰ ਡੀ.ਏ.ਵੀ. ਜੋਨਲ ਵਿੱਚ 17 ਖਿਡਾਰੀਆਂ ਨੇ ਮੈਡਲ ਹਾਸਲ ਕੀਤੇ।17 ਖਿਡਾਰੀਆਂ ਵਿਚੋਂ 11 ਖਿਡਾਰੀਆਂ ਦੀ ਚੋਣ 2022ਵਿੱਚ ਹੋਣ ਵਾਲੀਆਂ ਡੀ.ਏ. ਵੀ. ਨੈਸ਼ਨਲ ਸਪੋਰਟਸ ਵਿੱਚ ਹੋਈ। ਉਨ੍ਹਾਂ ਦੱਸਿਆ ਲੜਕੀਆਂ ਦੀ ਟੀਮ ਨੇ 7 ਗੋਲਡ ਅਤੇ 2 ਬਰੋਨਜ਼ ਮੈਡਲ ਜਿੱਤ ਕੇ ਜੋਨਲ ਦੀ ਚੈਂਪੀਅਨਸ਼ਿਪ ਟਰਾਫ਼ੀ ਹਾਸਲ ਕੀਤੀ। ਲੜਕੀਆਂ ਦੀ ਟੀਮ ਨੇ 3 ਗੋਲਡ,1 ਸਿਲਵਰ ਅਤੇ 4 ਬਰੋਨਜ਼ ਮੈਡਲ ਜਿੱਤ ਕੇ ਜੋਨਲ ਦੀ ਰਨਰਅੱਪ ਟਰਾਫ਼ੀ ਹਾਸ਼ਲ ਕੀਤੀ। ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੀ ਵੁਸੂ਼ ਟੀਮ ਨੇ ਪਹਿਲਾ ਕਲੱਸਟਰ ਵਿੱਚ ਦੋਨੋਂ ਵਿਨਰ (ਚੈਂਪੀਅਨ) ਟਰਾਫੀਆਂ ਜਿੱਤ ਕੇ ਕਲੱਸਟਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬਾਅਦ ਵਿੱਚ ਲੁਧਿਆਣਾ, ਜਲੰਧਰ ਅਤੇ ਜੰਮੂ ਕਸ਼ਮੀਰ ਕਲੱਸਟਰ ਵੱਲੋਂ ਖੇਡਦਿਆਂ ਡੀ.ਏ.ਵੀ. ਜੋਨਲ ਵਿੱਚ ਵੀ ਲੜਕੀਆਂ ਦੀ ਚੈਂਪੀਅਨਸ਼ਿਪ ਟਰਾਫ਼ੀ ਅਤੇ ਲੜਕਿਆਂ ਦੀ ਰਨਰਅੱਪ ਟਰਾਫ਼ੀ ਤੇ ਕਬਜ਼ਾ ਕੀਤਾ।36 ਕਿੱਲੋ ਭਾਰ ਵਿੱਚ ਰਵਨੀਤ ਕੌਰ ਗੋਲਡ,40 ਕਿੱਲੋ ਵਿੱਚ ਜੀਆਂ ਗਿੱਲ ਗੋਲਡ,48 ਕਿੱਲੋ ਵਿੱਚ ਸੁਸ਼ੀਲਾ ਬਰੋਨਜ਼ ਮੈਡਲ, 52ਕਿਲੋ ਵਿੱਚ ਰੀਤਿਕਾ ਗੋਲਡ, 56 ਕਿਲੋ ਵਿੱਚ ਰਾਈਨਾ ਨੇ ਗੋਲਡ ਤੇ ਮੁਸਕਾਨ ਗੋਇਲ ਨੇ ਬਰੋਨਜ਼ ਮੈਡਲ ਹਾਸਿਲ ਕੀਤਾ। 60 ਕਿਲੋ ਵਿੱਚ ਰੀਧੀਮਾ ਵਿੱਜ ਗੋਲਡ,65 ਕਿੱਲੋ ਵਿੱਚ ਸਾਈਨਾ ਕਤਿਆਲ ਗੋਲਡ,+65 ਕਿੱਲੋ ਵਿੱਚ ਗੁਨਵੀਨ ਕੌਰ ਨੇ ਗੋਲਡ ਅਤੇ ਲੜਕਿਆਂ ਵਿੱਚ40 ਕਿੱਲੋ ਸਕਸ਼ਮ ਗੁਪਤਾ ਗੋਲਡ,45 ਕਿੱਲੋ ਹਰਸ਼ਿਤ ਖੰਨਾ ਬਰੋਨਜ਼,60 ਕਿੱਲੋ ਵਿੱਚ ਆਰਵ ਮਿੱਤਲ ਬਰੋਨਜ਼,65 ਕਿੱਲੋ ਹਰਕਰਨ ਸਿੰਘ ਗਰੇਵਾਲ ਗੋਲਡ,70 ਕਿੱਲੋ ਵਿੱਚ ਦੀਵਯਮ ਸ਼ਰਮਾ ਗੋਲਡ,75 ਕਿੱਲੋ ਵਿੱਚ ਇਸ਼ਨਾਨ ਗੋਯਲ ਸਿਲਵਰ ਮੈਡਲ, 80 ਕਿਲੋ ਭਾਰ ਵਿਚ ਗੁਰਕੀਰਤ ਸਿੰਘ ਬਰੋਨਜ਼ ਮੈਡਲ ਅਤੇ+80 ਕਿੱਲੋ ਵਿੱਚ ਹਰਮਨਜੋਤ ਸਿੰਘ ਨੇ ਬਰੋਨਜ਼ ਮੈਡਲ ਹਾਸਿਲ ਕੀਤਾ।11 ਖਿਡਾਰੀਆਂ ਦਾ ਡੀ.ਏ.ਵੀ ਨੈਸ਼ਨਲ ਖੇਡਾਂ ਵਿੱਚ ਸਿਲੈਕਟ ਹੋਣਾ ਡੀ.ਏ.ਵੀ.ਸੈਂਨਟਰੀ ਪਬਲਿਕ ਸਕੂਲ, ਜਗਰਾਉਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਜੀ ਨੇ ਖਿਡਾਰੀਆਂ ਦਾ ਸਕੂਲ ਆਉਣ ਤੇ ਕੀਤਾ। ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੁਸੂ਼ ਦੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਬ੍ਰਿਜ ਮੋਹਨ ਨੇ ਨੈਸ਼ਨਲ ਵਿਚ ਮੈਡਲ ਜਿੱਤਣ ਲਈ ਪ੍ਰੇਰਨਾ ਦਿੱਤੀ ਅਤੇ ਸਾਰੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਡੀ.ਪੀ.ਈ. ਹਰਦੀਪ ਸਿੰਘ , ਡੀ.ਪੀ.ਈ. ਸੁਰਿੰਦਰਪਾਲ ਵਿੱਜ ਅਤੇ ਡੀ.ਪੀ.ਈ ਅਮਨਦੀਪ ਕੌਰ ਹਾਜ਼ਰ ਸਨ।
