ਜਗਰਾਉਂ,05 ਮਈ (ਲਿਕੇਸ਼ ਸ਼ਰਮਾ) : ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਵਿੰਦਰਪਾਲ ਕੌਰ ਨੇ ਦੱਸਿਆ ਕਿ ਅੱਜ ਸਕੂਲ ਦੇ ਕਿੰਡਰਗਾਰਡਨ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਦੀਆਂ ਵੱਖ-ਵੱਖ ਕਵਿਤਾਵਾਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ ਗਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰਤੀਯੋਗਤਾ ਦੌਰਾਨ ਬੱਚਿਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਜਮਾਤ ਨਰਸਰੀ ਵਿੱਚੋਂ ਹਰਸ਼ਿਤਾ ਨੇ ਪਹਿਲਾ ਸਥਾਨ, ਰਾਇਨਾ ਕੌਰ ਨੇ ਦੂਜਾ ਸਥਾਨ ਅਤੇ ਕ੍ਰਿਸ਼ਨ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਮਾਤ ਐੱਲ.ਕੇ.ਜੀ ਵਿੱਚੋਂ ਗਗਨਦੀਪ ਸਿੰਘ ਅਤੇ ਸਾਦਿਕਾ ਨੇ ਪਹਿਲਾ ਸਥਾਨ, ਕੁਸਾ਼ਨ ਮਲਹੋਤਰਾ ਅਤੇ ਭੱਵਯਾ ਧੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸ਼ਨਾਇਆ ਜੈਨ ਅਤੇ ਪ੍ਰਭਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤਰ੍ਹਾਂ ਹੀ ਯੂ .ਕੇ .ਜੀ ਜਮਾਤ ਵਿੱਚੋਂ ਭੱਵਯਮ ਗਰਗ, ਕ੍ਰਿਸ਼ਨਮ ਜਿੰਦਲ ਅਤੇ ਅਮਾਇਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਸ਼ਵੀ ਸ਼ਰਮਾ,ਦਿਲਸ਼ਾਨ ਸਿੰਘ ਅਤੇ ਸਹਿਜ ਕੋਹਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਦਾਵਿਸਾ਼, ਯਾਨੀਸ਼ ਬਾਂਸਲ ਤੇ ਚੱਕਸਿ਼ਤ ਕਾਲਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਕਾਰਜਕਾਰੀ ਪ੍ਰਿੰਸੀਪਲ ਰਵਿੰਦਰਪਾਲ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਵਧਾਈ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।ਮੈਡਮ ਰਵਿੰਦਰਪਾਲ ਕੌਰ ਨੇ ਬੱਚਿਆਂ ਨੂੰ ਅਜਿਹੀ ਪ੍ਰਤੀਯੋਗਤਾ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ ਤਾਂਕਿ ਉਹ ਅੱਗੇ ਆ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਚਮਕਾ ਸਕਣ।ਇਸ ਮੌਕੇ ਮੈਡਮ ਸੀਮਾ ਬੱਸੀ, ਮੈਡਮ ਸਤਵਿੰਦਰ ਕੌਰ ਅਤੇ ਕਿੰਡਰ ਗਾਰਡਨ ਦਾ ਸਮੂਹ ਸਟਾਫ਼ ਹਾਜ਼ਰ ਸੀ।