Home Education ਜੀ. ਐਚ. ਜੀ. ਅਕੈਡਮੀ ਵਿਖੇ ਮਨਾਇਆ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ

ਜੀ. ਐਚ. ਜੀ. ਅਕੈਡਮੀ ਵਿਖੇ ਮਨਾਇਆ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ

63
0

ਜਗਰਾਉਂ, 5 ਮਈ ( ਵਿਕਾਸ ਮਠਾੜੂ)-ਬਹਾਦਰ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ‘ਤੇ ਗੁਰਮਤਿ ਦੇ ਅਧਿਆਪਕ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਸਾ ਸਿੰਘ ਲਾਹੌਰ ਦੇ ਕੋਲ ਇਚੋਗਿਲ ਪਿੰਡ ਦੇ ਰਹਿਣ ਵਾਲੇ ਗਿਆਨੀ ਭਗਵਾਨ ਸਿੰਘ ਦੇ ਘਰ 1723 ਵਿੱਚ ਪੈਦਾ ਹੋਇਆ।ਜੱਸਾ ਸਿੰਘ ਰਾਮਗੜ੍ਹੀਆ ਦਾ ਦਾਦਾ ਭਾਈ ਹਰਦਾਸ ਸਿੰਘ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਮੈਂਬਰ ਸਨ ਅਤੇ ਉਹ ਗੁਰੂ ਜੀ ਦੀ ਫੋਜ ਲਈ ਹੱਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦਾ ਸੀ। ਹਰਦਾਸ ਸਿੰਘ ਦੇ ਦੋ ਪੁੱਤਰ ਸਨ ਭਗਵਾਨ ਸਿੰਘ ਅਤੇ ਦਾਨ ਸਿੰਘ। ਜੱਸਾ ਸਿੰਘ, ਭਗਵਾਨ ਸਿੰਘ ਦਾ ਪੁੱਤਰ ਸੀ।ਜੱਸਾ ਸਿੰਘ ਰਾਮਗੜਿਆ ਸਿੱਖ ਇਤਿਹਾਸ ਦਾ ਉਹ ਨਾਇਕ ਹੈ ਜਿਸਨੇ ਸਿੱਖਾਂ ਦੀ ਖਿੰਡੀ-ਪੁੰਡੀ ਤਾਕਤ ਨੂੰ ਇਕੱਠਾ ਕਰਕੇ ਸਿੱਖ ਫੌਜ ਵਿਚ ਅਜਿਹਾ ਜੋਸ਼ ਭਰਿਆ ਜਿਸਦੇ ਸਦਕਾ ਸਿੱਖਾਂ ਨੇ ਪੰਜਾਬ ਤੇ ਦਿੱਲੀ ਦੀ ਧਰਤੀ ‘ਤੇ ਖਾਲਸਾਈ ਝੰਡੇ ਝੁਲਾਏ ਤੇ ਆਪਣੀ ਹਕੂਮਤ ਸਥਾਪਤ ਕੀਤੀ ਹੈ। ਉਸ ਦੀ ਅਗਵਾਈ ਵਿੱਚ ਸਿੱਖਾਂ ਨੇ ਜ਼ਾਲਮਾਂ ਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ ਅਤੇ ਪੰਜਾਬ ‘ਤੇ ਹਮਲਾ ਕਰਨ ਵਾਲੇ ਕਹਿੰਦੇ ਕਹਾਉਂਦੇ ਜਰਵਾਣਿਆ ਦੇ ਗਰੂਰ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਸੀ। ਸਿੱਖਾਂ ਨੇ ਆਪਣੀ ਅਣਖ ਅਤੇ ਹੋਂਦ ਕਾਇਮ ਰੱਖਣ ਲਈ ਉਸਦੀ ਅਗਵਾਈ ਹੇਠ ਜੋ ਜਿੱਤਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨਾਲ ਸਿੱਖ ਕੌਮ ਮਾਨਸਿਕ ਅਤੇ ਸਮਾਜਕ ਪੱਖ ਤੋਂ ਬਲਵਾਨ ਹੋਈ ।ਇਸ ਦੇ ਨਾਲ ਹੀ ਸਕੂਲ ਵਿਚ ਅੱਠਵੀਂ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੌਕੇ ‘ਤੇ ਹੀ ਕੋਈ ਇੱਕ ਵਿਸ਼ਾ ਦੇ ਕੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਸਕੂਲ ਦੇ ਚਾਰੇ ਹਾਊਸ ਦੇ ਇੱਕ – ਇੱਕ ਵਿਦਿਆਰਥੀ ਨੇ ਭਾਸ਼ਣ ਦਿੱਤਾ। ਅਜੀਤ ਹਾਊਸ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ, ਜੁਝਾਰ ਹਾਊਸ ਦੀ 10ਵੀਂ ਜਮਾਤ ਦੀ ਵਿਦਿਆਰਥਣ ਦਰਪਨਜੋਤ ਕੌਰ, ਜੋਰਾਵਰ ਹਾਊਸ ਦਾ ਦਸਵੀਂ ਜਮਾਤ ਦਾ ਵਿਦਿਆਰਥੀ ਗੁਰਨੂਰ ਸਿੰਘ ਅਤੇ ਫਤਿਹ ਹਾਊਸ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਏਕਮਜੋਤ ਕੌਰ ਨੇ ਆਪਣੇ-ਆਪਣੇ ਹਾਊਸ ਦੀ ਨੁਮਾਇੰਦਗੀ ਕੀਤੀ। ਸਾਰੇ ਹੀ ਵਿਦਿਆਰਥੀਆਂ ਨੇ ਮੌਕੇ ‘ਤੇ ਦਿੱਤੇ ਗਏ ਵਿਸ਼ੇ ਉੱਤੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ। ਮੁਕਾਬਲੇ ਵਿੱਚ ਫਤਿਹ ਹਾਊਸ ਦੀ ਵਿਦਿਆਰਥਣ ਏਕਮਜੋਤ ਕੌਰ ਪਹਿਲੇ ਨੰਬਰ ਤੇ ਅਤੇ ਅਜੀਤ ਹਾਊਸ ਦੀ ਵਿਦਿਆਰਥਣ ਸਿਮਰਨ ਕੌਰ ਦੂਜੇ ਸਥਾਨ ‘ਤੇ ਰਹੀਆਂ।
ਇਸ ਦੇ ਨਾਲ ਹੀ ਵਿਦਿਆਰਥੀਆਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਕੂਲ ਵਿੱਚ 6ਵੀਂ ਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਦਾ ‘ਕਾਗਜ਼ ਦੇ ਲਿਫ਼ਾਫ਼ੇ ਬਣਾਉਣ ਦਾ ਮੁਕਾਬਲਾ’ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 6ਵੀਂ ਏ ਦੀ ਵਿਦਿਆਰਥਣ ਹਰਸੀਰਤ ਕੌਰ, 6ਵੀਂ ਬੀ ਦੀ ਵਿਦਿਆਰਥਣ ਰਾਜਵੀਰ ਕੌਰ, ਛੇਵੀਂ ਸੀ ਦੀ ਵਿਦਿਆਰਥਣ ਬਰਜਿੰਦਰ ਕੌਰ, 6ਵੀਂ ਡੀ ਦੀ ਵਿਦਿਆਰਥਣ ਨਿਮਰਤ ਕੌਰ, 7ਵੀਂ ਏ ਦੀ ਮਨਜੋਤ ਕੌਰ, 7ਵੀਂ ਬੀ ਦੇ ਮਨਵੀਰ ਸਿੰਘ, 7ਵੀਂ ਸੀ ਦੀ ਸਹਿਜਪ੍ਰੀਤ ਕੌਰ ਅਤੇ 7ਵੀਂ ਡੀ ਦੀ ਸੁਨਾਲੀ ਅਰੋੜਾ ਨੇ ਪਹਿਲਾ ਇਨਾਮ ਹਾਸਲ ਕੀਤਾ।
ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਸਿੱਖ ਯੋਧਿਆਂ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀ ਕੌਮ ਆਪਣੇ ਯੋਧਿਆਂ ਨੂੰ ਯਾਦ ਨਹੀਂ ਕਰਦੀ ਉਹ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ। ਉਹਨਾਂ ਨੇ ਸਕੂਲ ਵਿੱਚ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here