Home Punjab ਹਲਕਾ 022 -ਖੇਮਕਰਨ ਦੇ ਪੋਲਿੰਗ ਸਟੇਸ਼ਨ ਨੰਬਰ 234-235, ਸਰਕਾਰੀ ਮਿਡਲ ਸਕੂਲ ਮਹਿੰਦੀਪੁਰ...Punjabਹਲਕਾ 022 -ਖੇਮਕਰਨ ਦੇ ਪੋਲਿੰਗ ਸਟੇਸ਼ਨ ਨੰਬਰ 234-235, ਸਰਕਾਰੀ ਮਿਡਲ ਸਕੂਲ ਮਹਿੰਦੀਪੁਰ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀBy dailyjagraonnews - April 29, 2024220FacebookTwitterPinterestWhatsApp ਤਰਨ ਤਾਰਨ, 29 ਅਪ੍ਰੈਲ (ਭਗਵਾਨ ਭੰਗੂ) : ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਵੱਲੋਂ ਚੋਣ ਹਲਕਾ 022 -ਖੇਮਕਰਨ ਦੇ ਪੋਲਿੰਗ ਸਟੇਸ਼ਨ ਨੰਬਰ 234-235 ਸਰਕਾਰੀ ਹਾਈ ਸਕੂਲ ਮਹਿੰਦੀਪੁਰ ਦੀ ਬਿਲਡਿੰਗ ਦਾ ਨਾਮ ਬਦਲ ਕੇ ਪੋਲਿੰਗ ਸਟੇਸ਼ਨ ਨੰਬਰ 234-235 ਸਰਕਾਰੀ ਮਿਡਲ ਸਕੂਲ ਮਹਿੰਦੀਪੁਰ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।ਇਸ ਸਬੰਧੀ ਸਹਾਇਕ ਰਿਟਰਨਿੰਗ ਅਫਸਰ ਹਲਕਾ 022-ਖੇਮਕਰਨ-ਕਮ-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਵਰਿੰਦਰਪਾਲ ਸਿੰਘ ਨੇ ਆਮ ਲੋਕਾਂ/ਵੋਟਰਾਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਵਿਧਾਨ ਸਭਾ ਚੋਣ ਹਲਕਾ 022-ਖੇਮਕਰਨ ਦੇ ਪੋਲਿੰਗ ਸਟੇਸ਼ਨ ਨੰਬਰ 234-235 ਸਰਕਾਰੀ ਹਾਈ ਸਕੂਲ ਮਹਿੰਦੀਪੁਰ ਦੀ ਬਿਲਡਿੰਗ ਦਾ ਨਾਮ ਬਦਲ ਕੇ ਪੋਲਿੰਗ ਸਟੇਸ਼ਨ ਨੰਬਰ 234-235 ਸਰਕਾਰੀ ਮਿਡਲ ਸਕੂਲ ਮਹਿੰਦੀਪੁਰ ਕਰਨ ਲਈ ਜਿਲ੍ਹੇ ਦੀ ਸਮੂਹ ਰਾਜਨੀਤਕ ਪਾਰਟੀਆ ਦੇ ਜਿਲ੍ਹਾ ਪ੍ਰਧਾਨਾਂ/ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ ਸੀ, ਮੀਟਿੰਗ ਵਿੱਚ ਸਮੂਹ ਰਾਜਨੀਤਕ ਪਾਰਟੀਆ ਦੇ ਜਿਲ੍ਹਾ ਪ੍ਰਧਾਨਾਂ/ਨੁਮਾਇੰਦਿਆ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅਤੇ ਉਹਨਾਂ ਵੱਲੋਂ ਦਿੱਤੀ ਗਈ ਸਹਿਮਤੀ ਅਨੁਸਾਰ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਦਾ ਨਾਮ ਬਦਲਣ ਸਬੰਧੀ ਤਜਵੀਜ਼ ਮਾਨਯੋਗ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਰਾਹੀਂ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਨੂੰ ਭੇਜੀ ਗਈ ਸੀ।