ਚੀਮਾਂ ਮੰਡੀ(ਜਸਵੀਰ ਸਿੰਘ ਕਣਕਵਾਲ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂਆਂ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਜਖੇਪਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਟੇਜ ਦੀ ਭੂਮਿਕਾ ਜਸਵੀਰ ਸਿੰਘ ਕਣਕਵਾਲ ਅਤੇ ਜਗਦੀਪ ਸਿੰਘ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ਗਈ। ਇਸ ਮੌਕੇ ਲੜਕੀਆਂ ਵਲੋਂ ਵਿਰਸੇ ਨਾਲ ਸੰਬੰਧਿਤ ਲੋਕ ਗੀਤਾਂ ਰਾਹੀਂ ਆਏ ਹੋਏ ਬੱਚਿਆਂ ਦੇ ਮਾਪਿਆਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਛੇਵੀਂ ਕਲਾਸ ਤੋਂ ਲੈ ਕੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਮਿਸ ਪੰਜਾਬਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਕਮਲਪ੍ਰੀਤ ਕੌਰ ਅਤੇ ਨੂਰਦੀਪ ਕੌਰ ਨੇ ਇਹ ਖਿਤਾਬ ਜਿੱਤ ਕੇ ਅਪਣੀ ਝੋਲੀ ਵਿਚ ਪਾਏ। ਇਸ ਮੌਕੇ ਵੱਖ ਵੱਖ ਅਧਿਆਪਕਾਂ ਵਲੋਂ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਕੁੜੀਆਂ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ। ਇਸ ਮੌਕੇ ਲੜਕੀਆਂ ਵਲੋਂ ਅੰਤ ਵਿਚ ਗਿੱਧਾ ਪੇਸ਼ ਕੀਤਾ ਗਿਆ ਜੋ ਸਾਰਿਆ ਵਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਕੁਮਾਰ ਮਨਜੀਤ ਸਿੰਘ ਰਿੰਕੂ ਸਿੰਘ ਮਨਦੀਪ ਗੋਇਲ ਬਲਵਿੰਦਰ ਸਿੰਘ ਅਵਤਾਰ ਸਿੰਘ ਅਧਿਆਪਕਾ ਮਨਜੀਤ ਕੌਰ ਸੁਪ੍ਰੀਤ ਕੌਰ ਅਨੂੰ ਗੋਇਲ ਸੁਰਭੀ ਕਾਲੜਾ ਸੋਨਪ੍ਰੀਤ ਕੌਰ ਆਦਿ ਹਾਜ਼ਰ ਸਨ।