ਮਹਿਲ ਕਲਾਂ, 27 ਜੂਨ (ਜਗਸੀਰ ਸਹਿਜੜਾ) ਸਥਾਨਕ ਕਸਬੇ ਦੇ ਇਕ ਮਸ਼ਹੂਰ ਡਾਕਟਰ ਦੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਘਰੋਂ ਲਾਪਤਾ ਹੋ ਜਾਣ ਤੋਂ ਬਾਅਦ ਅੱਜ ਉਸ ਦੀ ਲਾਸ਼ ਬਠਿੰਡਾ ਬ੍ਰਾਂਚ ਨਹਿਰ ਪਿੰਡ ਚੱਕ ਦੇ ਪੁਲ ਕੋਲੋ ਨਹਿਰ ਵਿੱਚੋਂ ਲਾਸ ਮਿਲਣ ਦਾ ਮਾਮਲਾ ਸਾਹਮਣੇ ਆਇਆ।ਇਸ ਸਬੰਧੀ ਵੇਦ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਪਿਤਾ ਡਾ ਮਨੋਹਰ ਲਾਲ ਵਰਮਾਂ ਜੋ ਕਿ ਪਿਛਲੇ ਕੁਝ ਸਮੇਂ ਤੋਂ ਮਨਸਿਕ ਤੌਰ ਤੇ ਪ੍ਰੇਸਾਨ ਰਹਿੰਦੇ ਸਨ। ਜਿਸ ਕਰਕੇ ਉਹ ਪਿਛਲੀ 25 ਜੂਨ ਨੂੰ ਮਾਨਸਿਕ ਪ੍ਰੇਸਾਨੀ ਦੇ ਚਲਦਿਆਂ ਬਿਨਾਂ ਦੱਸੇ ਘਰੋ ਚਲੇ ਗਏ ਸਨ,। ਉਨ੍ਹਾਂ ਕਿਹਾ ਕੇ ਸਾਡੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਉਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਉਹਨਾ ਦੀ ਲਾਸ ਬਠਿੰਡਾ ਬ੍ਰਾਂਚ ਨਹਿਰ ਚੱਕ ਦੇ ਪੁਲ ਕੋਲੋ ਨਹਿਰ ਵਿੱਚੋਂ ਮਿਲੀ ਹੈ। ਇਸ ਮੌਕੇ ਪਤਾ ਲੱਗਦਿਆਂ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਨੇ ਪੁਲਸ ਪਾਰਟੀ ਨਾਲ ਪੁੱਜ ਕੇ ਮ੍ਰਿਤਕ ਦੀ ਲਾਸ ਨੂੰ ਨਹਿਰ ਦੇ ਵਿੱਚੋ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਮਿ੍ਤਕ ਫਾ ਮਨੋਹਰ ਲਾਲ ਵਰਮਾ ਦੀ ਦੇਹ ਮਹਿਲ ਕਲਾਂ ਵਿਖੇ ਫਰਿੱਜ ਤ ਲਗਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦਾ ਸੰਸਕਾਰ ਮਿਤੀ 29ਜੂਨ (ਵੀਰਵਾਰ) ਨੂੰ ਮਹਿਲ ਕਲਾਂ ਵਿਖੇ ਉਨ੍ਹਾਂ ਦੇ ਪੋਤੇ ਅਤੇ ਪੋਤਰੀ ਦੇ ਵਿਦੇਸ਼ ਆਉਣ ਤੋਂ ਬਾਅਦ ਕੀਤਾ ਜਾਵੇਗਾ। ਥਾਣਾ ਮਹਿਲ ਕਲਾਂ ਦੇ ਏ ਐਸ ਆਈ ਬਲਦੇਵ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਮਿਤਕ ਦੇ ਪੁੱਤਰ ਵੇਦ ਪ੍ਰਕਾਸ਼ ਵਰਮਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ