Home Political ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਰੱਖੇ...

ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਰੱਖੇ ਗਏ ਨੀਂਹ ਪੱਥਰ

54
0


ਬਟਾਲਾ, 13 ਫਰਵਰੀ (ਰਾਜਨ ਜੈਨ): ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਉਨ੍ਹਾਂ ਵਲੋਂ ਹਲਕਾ ਵਿਧਾਨ ਸਭਾ ਬਟਾਲਾ ਸ਼ਹਿਰ ਦੇ ਅੰਦਰ ਵਿਕਾਸ ਕੰਮ ਦੀ ਸ਼ੁਰੂਆਤ ਕਰਨ ਲਈ ਨੀਂਹ ਪੱਥਰ ਰੱਖੇ ਗਏ।ਇਸ ਮੌਕੇ  ਅਤਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਆਪ ਪਾਰਟੀ,ਅਜੇ ਕੁਮਾਰ ਵਾਰਡ ਇੰਚਾਰਜ ਗਾਂਧੀ ਨਗਰ ਕੈਂਪ,ਐਮ.ਸੀ. ਹੀਰਾ ਲਾਲ,ਯਸਪਾਲ ਚੌਹਾਨ, ਪਵਨ ਕੁਮਾਰ, ਧਰਮਿੰਦਰਪਾਲ ਕਾਲੀ, ਰਜਿੰਦਰ ਕੁਮਾਰ ਤੋਤਾਂ, ਤਰਨ ਚੀਮਾਂ, ਮਨਜੀਤ ਸਿੰਘ, ਦਿਨੇਸ਼ ਖੋਸਲਾ, ਤਰਸੇਮ ਲਾਲ, ਰਿਸ਼ੀ ਪਹਿਲਵਾਨ, ਪਿਆਰਾ ਲਾਲ, ਪਰਮਜੀਤ ਸਿੰਘ ਸੋਹਲ, ਮਨਜੀਤ ਸਿੰਘ, ਰਾਜ਼ੇਸ ਤੁਲੀ, ਆਸੁ ਗੋਇਲ, ਵਰਨ ਬਾਂਸਲ,  ਗਗਨ ਬਟਾਲਾ, ਮਾਣਿਕ ਮਹਿਤਾ, ਸਮੇਤ ਆਪ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।ਵਿਧਾਇਕ ਸੈਰੀ ਕਲਸੀ ਵਲੋਂ ਗਾਂਧੀ ਨਗਰ ਕੈਂਪ ਗਲੀਆਂ ਨਾਲੀਆਂ ਦਾ ਨਵੀਨੀਕਰਨ ਦਾ ਕੰਮ, ਅਤੇ ਸੀਵਰੇਜ ਦੀ ਮੁਸਕਲ ਵਿੱਚ ਸੁਧਾਰ ਲਿਆਉਣ ਲਈ ਵਿਕਾਸ ਕੰਮ ਸ਼ੁਰੂ ਕਰਵਾਇਆ ਗਿਆ। ਇਸ ਤੋ ਬਾਅਦ ਵਾਰਡ ਨੰ 19 ਵਿੱਚ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਿਆ ਅਤੇ  ਇਸ ਤੋਂ ਬਾਅਦ ਖਜੂਰੀ ਗੇਂਟ ਅਤੇ  ਪੁਰਾਣੀ ਮਾਲ ਮੰਡੀ ਵਿਖੇ ਲਿੰਕ ਸ਼ੜਕ ਦਾ ਨਵੀਨੀਕਰਨ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸ਼ਹਿਰ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕਰਵਾਏ ਜਾ ਰਹੇ ਕੰਮਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਜਦੋ ਦੇ ਉਹ ਬਟਾਲਾ ਦੇ ਵਿਧਾਇਕ ਬਣੇ ਹਨ, ਉਨਾਂ ਵਲੋਂ ਲਗਾਤਾਰ ਹਲਕੇ ਦੇ ਵਿਕਾਸ ਕੰਮਾਂ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦੇ ਹਨ।ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਬਪੱਖੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਵਿਧਾਨ ਸਭਾ ਹਲਕੇ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ।

LEAVE A REPLY

Please enter your comment!
Please enter your name here