Home crime ਆਰ.ਟੀ.ਏ. ਮਾਲੇਰਕੋਟਲਾ ਨੇ ਅਹਿਮਦਗੜ੍ਹ-ਲੁਧਿਆਣਾ ਰੋਡ ਅਤੇ ਪਿੰਡ ਤੋਲੇਵਾਲ ਵਿਖੇ ਵਿਸ਼ੇਸ ਨਾਕੇ ਲਗਾ...

ਆਰ.ਟੀ.ਏ. ਮਾਲੇਰਕੋਟਲਾ ਨੇ ਅਹਿਮਦਗੜ੍ਹ-ਲੁਧਿਆਣਾ ਰੋਡ ਅਤੇ ਪਿੰਡ ਤੋਲੇਵਾਲ ਵਿਖੇ ਵਿਸ਼ੇਸ ਨਾਕੇ ਲਗਾ ਕੇ ਵਾਹਨਾਂ ਦੀ ਕੀਤੀ ਅਚਨਚੇਤ ਚੈਕਿੰਗ

50
0

ਅਹਿਮਦਗੜ੍ਹ, 13 ਫਰਵਰੀ ( ਬੌਬੀ ਸਹਿਜਲ, ਧਰਮਿੰਦਰ)-:ਪੰਜਾਬ ਸਰਕਾਰ ਅਤੇ ਟ੍ਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਮਾਲੇਰਕੋਟਲਾ ਕਮ ਐਸ.ਡੀ.ਐਮ ਭਵਾਨੀਗੜ੍ਹ ਡਾ. ਵਿਨੀਤ ਕੁਮਾਰ ਵਲੋਂ ਅਹਿਮਦਗੜ੍ਹ-ਲੁਧਿਆਣਾ ਰੋਡ ਅਤੇ ਅਮਰਗੜ੍ਹ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਤੋਲੇਵਾਲ ਵਿਖੇ ਵੱਖ-ਵੱਖ ਥਾਈਂ ਨਾਕੇ ਲਗਾ ਕੇ ਅਚਨਚੇਤ ਚੈਕਿੰਗ ਕੀਤੀ। ਸਕੱਤਰ ਆਰ.ਟੀ.ਏ.ਡਾ ਵਿਨੀਤ ਕੁਮਾਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ/ਰੂਲਜ਼ ਤਹਿਤ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ 10 ਵਾਹਨਾਂ ਦੇ ਚਲਾਨ ਅਤੇ ਇੱਕ ਵਾਹਨ ਨੂੰ ਜਬਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਟਿੱਪਰਾਂ, ਟਰਾਲੇ , ਟਰੱਕਾਂ,ਪਿਕਅਪ, ਕਮਰਸ਼ੀਅਲ ਵਾਹਨਾਂ  ਦੇ ਕਾਗ਼ਜ਼, ਪ੍ਰੈਸ਼ਰ ਹਾਰਨ, ਓਵਰ-ਹਾਇਟ, ਮੋਡੀਫਾਈਡ ਵਹੀਕਲ, ਬਿਨਾਂ ਡਰਾਈਵਿੰਗ ਲਾਇਸੈਂਸ, ਪਰਮਿਟ, ਟੈਕਸ, ਫਿਟਨੈੱਸ, ਆਦਿ ਸਬੰਧੀ ਦਸਤਾਵੇਜਾ ਦੀ ਚੈਕਿੰਗ ਕਰਦਿਆ ਚਲਾਨ ਕੀਤੇ ।ਸਕੱਤਰ, ਆਰ.ਟੀ.ਏ.  ਨੇ  ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਮਰਸ਼ੀਅਲ ਵਾਹਨਾਂ ਦੇ ਕਾਗ਼ਜ਼ (ਟੈਕਸ, ਫਿਟਨੈੱਸ, ਪਰਮਿਟ ਆਦਿ) ਅਧੂਰੇ ਹੋਣਗੇ, ਉਨ੍ਹਾਂ ਨੂੰ ਸ਼ਹਿਰ ਦੀਆਂ ਸੜ੍ਹਕਾਂ ‘ਤੇ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।  ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਸੜਕਾਂ ਉੱਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਕਿਸੇ ਵੀ ਪ੍ਰਕਾਰ ਦਾ ਵਾਹਨ ਨਜ਼ਰ ਆਉਂਦਾ ਹੈ ਤਾਂ ਉਹ ਆਰ.ਟੀ.ਏ. ਦਫ਼ਤਰ ਵਿਖੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀਆ ਅਚਨਚੇਤ ਚੈਕਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਜੋ ਸ਼ਹਿਰ ਨੂੰ ਦੁਰਘਟਨਾਵਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ ।ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੇ ਸਕੂਲਾਂ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੇ ਸਕੂਲਾਂ ਵਿੱਚ ਚੱਲਣ ਵਾਲੀਆਂ ਬੱਸਾਂ ਸੇਫ਼ ਸਕੂਲ ਵਾਹਨ ਪਾਲਿਸੀ ਦੀਆ ਹਦਾਇਤਾਂ ਪੂਰੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਪਾਲਿਸੀ ਤਹਿਤ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਵਰਤੀ ਗਈ ਤਾਂ ਸਕੂਲੀ ਬੱਸਾਂ ਦੇ ਖ਼ਿਲਾਫ਼ ਸੇਫ਼ ਸਕੂਲ ਵਾਹਨ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਉਪਰੰਤ ਸਕੱਤਰ ਆਰ.ਟੀ.ਏ. ਡਾ ਵਿਨੀਤ ਕੁਮਾਰ ਅਤੇ ਐਸ.ਡੀ.ਐਮ. ਮਾਲੇਰਕੋਟਲਾ ਕਰਨਦੀਪ ਸਿੰਘ ਨੇ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਤੋਲੇਵਾਲ ਵਿਖੇ ਬਣੇ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਦਾ ਦੌਰਾ ਵੀ ਕੀਤਾ । ਇਸ ਉਪਰੰਤ ਉਨ੍ਹਾਂ ਭਾਰੀ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਦਾ ਜਾਇਜ਼ਾ ਲਿਆ ।ਇਸ ਉਪਰੰਤ ਸਕੱਤਰ ਆਰ.ਟੀ.ਏ. ਵਨੀਤ ਕੁਮਾਰ ਅਤੇ ਐਸ.ਡੀ.ਐਮ. ਮਾਲੇਰਕੋਟਲਾ ਕਰਨਦੀਪ ਸਿੰਘ ਨੇ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਤੋਲੇਵਾਲ ਵਿਖੇ ਬਣੇ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਦਾ ਦੌਰਾ ਵੀ ਕੀਤਾ । ਇਸ ਉਪਰੰਤ ਉਨ੍ਹਾਂ ਭਾਰੀ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਦਾ ਜਾਇਜ਼ਾ ਲਿਆ ।

LEAVE A REPLY

Please enter your comment!
Please enter your name here