Home Education ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਚ ਪਹਿਲੇ ਤਿਨ ਸਥਾਨ ਹਾਸਿਲ ਕਰਨ ਵਾਲੇ...

ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਚ ਪਹਿਲੇ ਤਿਨ ਸਥਾਨ ਹਾਸਿਲ ਕਰਨ ਵਾਲੇ ਸਟੂਡੈਂਟਸ ਨੂੰ ਮੁਖਮੰਤਰੀ ਵਲੋਂ 51-51 ਹਜਾਰ ਰੁਪਏ ਦਾ ਇਨਾਮ

42
0

ਲੁਧਿਆਣਾ (ਰਾਜਨ ਜੈਨ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਅੱਜ ਐਲਾਨੇ ਨਤੀਜੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮੋਹਰੀ ਸਥਾਨ ਹਾਸਿਲ ਕਰਕੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕ੍ਰਾਂਤੀਕਾਰੀ ਸੁਧਾਰਾਂ ਦੀ ਹਾਲੇ ਮਹਿਜ਼ ਵੰਨਗੀ ਪੇਸ਼ ਕੀਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬੁਢਲਾਡਾ (ਜ਼ਿਲਾ ਮਾਨਸਾ) ਦੀਆਂ ਬੱਚੀਆਂ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਅਤੇ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 600/600 ਅੰਕ ਹਾਸਿਲ ਕਰਕੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆ ਕਰਵਾਈ ਜਾ ਰਹੀ ਸਿੱਖਿਆ ਦੇ ਪ੍ਰਬੰਧਾਂ ਅਤੇ ਮਿਆਰ ਨੂੰ ਦੇ ਮਾਡਲ ਨੂੰ ਪੰਜਾਬੀਆਂ ਦੇ ਸਾਹਮਣੇ ਰੱਖਿਆ ਹੈ। ਤੀਜੇ ਨੰਬਰ ਤੇ ਲੁਧਿਆਣੇ ਢੀ ਸਟੂਡੈਂਟ ਨੇ ਬਾਜ਼ੀ ਮਾਰੀ ਹੈ। ਸਿੱਖਿਆ ਮੰਤਰੀ ਦੇ ਮੁਤਾਬਿਕ ਅੱਠਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਬੱਚੇ-ਬੱਚੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਉਹਨਾਂ ਦੇ ਸ਼ਾਨਦਾਰ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਾ ਹਾਂ। ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 298127 (ਦੋ ਲੱਖ ਅੱਠਾਨਵੇਂ ਹਜਾਰ ਇੱਕ ਸੌ ਸੱਤਾਈ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 292206 (ਦੋ ਲੱਖ ਬਾਨਵੇਂ ਹਜਾਰ ਦੋ ਸੌ ਛੇ) ਪਾਸ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 98.01 ਰਹੀ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੋ ਮਹੀਨੇ ਤੱਕ ਫਿਰ ਹੋਵੇਗੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਸਿਆ ਕਿ ਉਂਝ ਸਾਰੇ ਪ੍ਰੀਖਿਆਰਥੀ ਨੌਵੀਂ ਸ਼੍ਰੇਣੀ ਵਿੱਚ ਆਰਜੀ ਦਾਖਲਾ ਲੈ ਸਕਦੇ ਹਨ ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋ ਜਾਣਗੇ ਉਹਨਾਂ ਪ੍ਰੀਖਿਆਰਥੀਆਂ ਦਾ ਨਤੀਜਾ Promoted ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਨਹੀਂ ਹੋਣਗੇ ਉਹਨਾਂ ਪ੍ਰੀਖਿਆ ਦਾ ਨਤੀਜਾ Not Promoted ਐਲਾਨਿਆ ਜਾਵੇਗਾ, ਭਾਵ Not Promoted ਪ੍ਰੀਖਿਆਰਥੀ ਦੁਬਾਰਾ ਅੱਠਵੀਂ ਸ੍ਰੇਣੀ ਵਿੱਚ ਹੀ ਦਾਖਲੇ ਦੇ ਯੋਗ ਹੋਣਗੇ। ਉਧਰ ਮੁਖਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੇ ਤਿੰਨ ਸਥਾਨ ਤੇ ਆਣ ਵਾਲੇ ਤੀਨੋ ਸਟੂਡੈਂਟਸ ਨੂੰ 51-51 ਹਜਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here