ਅੰਮ੍ਰਿਤਸਰ 29 ਅਪ੍ਰੈਲ (ਰੋਹਿਤ ਗੋਇਲ – ਬੋਬੀ ਸਹਿਜਲ) : ਖੇਤੀਬਾੜੀ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸਾਂ ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਸ ਜਤਿੰਦਰ ਸਿੰਘ ਗਿੱਲ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ- ਵੱਖ ਬਲਾਕਾਂ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਏ ਓ ਸੁਖਰਾਜਬੀਰ ਸਿੰਘ ਗਿੱਲ, ਏ ਓ ਅਮਰਜੀਤ ਸਿੰਘ ਬੱਲ,ਡੀ ਡੀ ਓ ਤੇਜਿੰਦਰ ਸਿੰਘ,ਏ ਓ ਹਰਪ੍ਰੀਤ ਸਿੰਘ,ਏ ਓ ਰਮਨ ਕੁਮਾਰ, ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਏ ਈ ਓ ਆਦਿ ਅਫਸਰ ਤੇ ਬਹੁਗਿਣਤੀ ਕਿਸਾਨ ਹਾਜਰ ਸਨ।ਜਤਿੰਦਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਵਿਚ ਆਪਣੇ ਅਧਿਕਾਰੀਆਂ ਨਾਲ ਜਾ ਕੇ ਅਪੀਲ ਕੀਤੀ ਕਿ ਕਣਕ ਅਤੇ ਫਸਲਾਂ ਦੇ ਦੇ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਓ ਅਤੇ ਇਸ ਨੂੰ ਖੇਤਾਂ ਵਿੱਚ ਹੀ ਵਾਹੋ, ਉਹਨਾਂ ਕਿਹਾ ਕਿ ਇਹ ਖੇਤਾਂ ਵਿਚ ਵਾਹੁਣ ਅਤੇ ਦਬਾਓਣ ਨਾਲ ਖੇਤਾਂ ਦੀ ਉਪਜਾਊ ਸਕਤੀ ਵੱਧਦੀ ਹੈ। ਉਹਨਾਂ ਕਿਹਾ ਕਿ ਖੇਤਾਂ ਵਿਚ ਅੱਗ ਲਗਾਉਣ ਨਾਲ ਕੁਝ ਮਿੱਤਰ ਕੀੜੇ ਜੋ ਖੇਤਾਂ ਦੀ ਉਪਜਾਊ ਸ਼ਕਤੀ ਜਾਂ ਫਸਲਾਂ ਲਈ ਜਰੂਰੀ ਹੁੰਦੇ ਹਨ,ਉਹ ਮਰ ਜਾਂਦੇ ਹਨ। ਇਨਸਾਨਾਂ ਤੇ ਪਸੂ ਪੰਛੀਆਂ ਦੀ ਸਿਹਤ ਤੇ ਵੀ ਧੂੰਏਂ ਨਾਲ ਮਾੜਾ ਅਸਰ ਪੈਂਦਾ ਹੈ । ਉਹਨਾਂ ਕਿਹਾ ਕਿ ਅਸੀਂ ਆਪਣੇ ਕਿਸਾਨ ਵੀਰਾਂ ਤੇ ਇਹ ਮਾਣ ਕਰਦੇ ਹਾਂ ਕਿ ਉਹ ਸਾਡੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਵਾਤਾਵਰਣ ਸਾਫ ਰੱਖਣ ਵੱਲ ਧਿਆਨ ਜਰੂਰ ਦੇਣਗੇ।