ਜਗਰਾਉਂ,(ਲਿਕੇਸ਼ ਸ਼ਰਮਾ): ਗਾਵਾਂ ਵਿੱਚ ਲੰਪੀ ਸਕੀਨ ਦੀ ਬਿਮਾਰੀ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡਿਪਟੀ ਡਾਇਰੈਕਟਰ ਡਾ: ਪਰਮਦੀਪ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਪਰਮਿੰਦਰ ਕੌਰ ਸੀਨੀਅਰ ਵੈਟਰਨਰੀ ਅਫਸਰ ਜਗਰਾਉਂ ਦੀ ਅਗਵਾਈ ਹੇਠ ਸਿਵਲ ਪਸ਼ੂ ਹਸਪਤਾਲ ਜਗਰਾਉਂ ਦੀ ਟੀਮ ਵੱਲੋਂ ਗਊਸ਼ਾਲਾ ਵਿੱਚ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਦੋਰਾਨ ਸੀਨੀਅਰ ਵੈਟਰਨਰੀ ਅਫਸਰ ਪਰਮਿੰਦਰ ਕੌਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਸ਼ੂਆਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਘਰ ਆਈਆਂ ਟੀਮਾਂ ਵੱਲੋਂ ਇਹ ਟੀਕਾਕਰਨ ਜਰੂਰ ਕਰਵਾਉਣ।ਜਿਸ ਨਾਲ ਇਹ ਭਿਆਨਕ ਲੰਪੀ ਸਕੀਨ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ।ਇਸ ਮੌਕੇ ਸਿਵਲ ਹਸਪਤਾਲ ਜਗਰਾਉਂ ਦੀ ਟੀਮ ਵਿਚ ਡਾ ਪਰਮਿੰਦਰ ਕੌਰ,ਡਾ: ਸਤਵਿੰਦਰ ਸਿੰਘ (ਵੈਟਰਨਰੀ ਇੰਸਪੈਕਟਰ), ਅਜੇ ਕੁਮਾਰ (ਵੈਟਰਨਰੀ ਇੰਸਪੈਕਟਰ), ਕੁਲਦੀਪ ਸਿੰਘ (ਵੈਟਰਨਰੀ ਇੰਸਪੈਕਟਰ), ਜਸਪਾਲ ਸਿੰਘ (ਵੈਟਰਨਰੀ ਇੰਸਪੈਕਟਰ), ਅਜੇ ਕੁਮਾਰ,(ਵੈਟਰਨਰੀ ਇੰਸਪੈਕਟਰ),ਕੁਲਵੰਤ ਸਿੰਘ (ਲੈਬ ਸਹਾਇਕ), ਅਤੇ ਰਾਮਫੇਰ ਆਦਿ ਹਾਜ਼ਰ ਸਨ।
