Home ਸਭਿਆਚਾਰ ਅਲਫਾਜ਼ ਐਕਟਿੰਗ ਅਕੈਡਮੀ ਨੇ ਨਾਟਸ਼ਾਲਾ ਦੇ ਸਹਿਯੋਗ ਨਾਲ ਪੇਸ਼ ਕੀਤਾ ‘ਸਾਂਝਾ ਟੱਬਰ

ਅਲਫਾਜ਼ ਐਕਟਿੰਗ ਅਕੈਡਮੀ ਨੇ ਨਾਟਸ਼ਾਲਾ ਦੇ ਸਹਿਯੋਗ ਨਾਲ ਪੇਸ਼ ਕੀਤਾ ‘ਸਾਂਝਾ ਟੱਬਰ

48
0


ਅੰਮ੍ਰਿਤਸਰ,07 ਮਈ (ਬੋਬੀ ਸਹਿਜਲ – ਧਰਮਿੰਦਰ) : ਅਲਫਾਜ਼ ਐਕਟਿੰਗ ਅਕੈਡਮੀ ਵੱਲੋਂ ਸ਼ਨੀਵਾਰ ਸ਼ਾਮ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਸੁਦੇਸ਼ ਵਿੰਕਲ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਨਾਟਕ ‘ਸਾਂਝਾ ਟੱਬਰ’ ਦਾ ਮੰਚਨ ਕੀਤਾ ਗਿਆ। ਸਾਡੇ ਸਮਾਜ ਵਿਚ ਸੰਯੁਕਤ ਪਰਿਵਾਰ ਮੁੱਢ ਤੋਂ ਹੀ ਪ੍ਰਚੱਲਿਤ ਰਿਹਾ ਹੈ, ਸਮਾਜਿਕ ਪ੍ਰਰਾਣੀ ਹੋਣ ਦੇ ਨਾਲ-ਨਾਲ ਮਨੁੱਖ ਨੂੰ ਸਮਾਜ ਦਾ ਕੇਂਦਰੀ ਬਿੰਦੂ ਮੰਨਿਆ ਜਾਂਦਾ ਰਿਹਾ ਹੈ। ਕਿਉਂਕਿ ਸਮਾਜ ਵਿਚ ਰਹਿੰਦਿਆਂ ਉਸ ਨੂੰ ਕਈ ਤਰ੍ਹਾਂ ਦੇ ਸੁੱਖ-ਦੁੱਖ ਵਿਚੋਂ ਗੁਜ਼ਰਨਾ ਪੈਂਦਾ ਹੈ। ਇਸੇ ਕਾਰਨ ਅੱਜ ਦੇ ਅਤਿ ਆਧੁਨਿਕ ਯੁੱਗ ਦੀ ਦੌੜ ਵਿੱਚ ਮਨੁੱਖ ਦੀ ਸੋਚ ਕਾਰਨ ਰਿਸ਼ਤੇ ਤਾਰ-ਤਾਰ ਹੋ ਰਹੇ ਹਨ ਅਤੇ ਸਾਂਝੇ ਪਰਿਵਾਰਾਂ ਦੀ ਸਾਡੀ ਪ੍ਰਥਾ ਖਤਮ ਹੋਣ ਦੀ ਕਗਾਰ ‘ਤੇ ਹੈ। ਨਾਟਕ ਦੀ ਕਹਾਣੀ ਅਜਿਹੇ ਹੀ ਇੱਕ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਜਿਸ ਵਿਚ ਇਕ ਮਾਂ ਸੋਚਦੀ ਹੈ ਕਿ ਸਾਰੇ ਲੋਕਾਂ ਦੀਆਂ ਕੁੜੀਆਂ ਵਿਆਹ ਤੋਂ ਬਾਅਦ ਆਪਣੀ ਮਾਂ ਨੂੰ ਮਿਲਣ ਆਉਂਦੀਆਂ ਹਨ ਅਤੇ ਮੇਰੀ ਧੀ ਜੋ ਕਦੇ ਮਿਲਣ ਨਹੀਂ ਆਉਂਦੀ।ਪਰ ਲੜਕੀ ਆਪਣੇ ਸਹੁਰਿਆਂ ਤੋਂ ਦੂਰ ਰਹਿ ਕੇ ਮਹਿੰਗਾਈ ਦੇ ਯੁੱਗ ਵਿਚ ਆਪਣਾ ਘਰ ਸੰਭਾਲਣ ਵਿੱਚ ਰੁੱਝੀ ਹੋਈ ਹੈ। ਮਾਂ ਦੇ ਜ਼ੋਰ ਪਾਉਣ ‘ਤੇ ਇਕ ਦਿਨ ਉਸ ਦੀ ਧੀ ਅਤੇ ਜਵਾਈ ਘਰ ਰਹਿਣ ਲਈ ਆ ਗਏ। ਕੁਝ ਦਿਨਾਂ ਬਾਅਦ ਜਦੋਂ ਉਹ ਵਾਪਸ ਘਰ ਨਹੀਂ ਜਾਂਦੇ ਤਾਂ ਘਰ ਦੇ ਮੈਂਬਰ ਪੇ੍ਸ਼ਾਨ ਹੋਣ ਲੱਗਦੇ ਹਨ ਕਿਉਂਕਿ ਸਾਰਿਆਂ ਨੇ ਆਪਣਾ ਕੰਮ ਕਰਨਾ ਹੁੰਦਾ ਹੈ।ਘਰ ਵਿਚ ਕਲੇਸ਼ ਦਾ ਮਾਹੌਲ ਬਣ ਜਾਂਦਾ ਹੈ। ਮਾਂ ਦੇ ਪੁੱਛਣ ‘ਤੇ ਲੜਕੀ ਦੱਸਦੀ ਹੈ ਕਿ ਮੇਰੇ ਪਤੀ ਦੇ ਵੱਡੇ ਭਰਾ ਨੇ ਉਸ ਨੂੰ ਜ਼ਮੀਨ-ਜਾਇਦਾਦ ਲੈਣ ਦੇ ਮਾਮਲੇ ‘ਚ ਘਰੋਂ ਕੱਢ ਦਿੱਤਾ ਹੈ। ਮਾਂ ਦੇ ਮਨਾਉਣ ਤੋਂ ਬਾਅਦ ਲੜਕੇ ਦਾ ਵੱਡਾ ਭਰਾ ਵੀ ਉਨਾਂ੍ਹ ਦੇ ਘਰ ਆ ਜਾਂਦਾ ਹੈ ਅਤੇ ਆਪਣੀ ਗਲਤੀ ਲਈ ਮੁਆਫੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਉਸ ਨੂੰ ਇਕ ਸਾਂਝੇ ਪਰਿਵਾਰ ਦੀ ਕੀਮਤ ਦਾ ਅਹਿਸਾਸ ਹੋਇਆ ਹੈ। ਨਾਟਕ ਦੇ ਅੰਤ ਵਿਚ ਪੰਜਾਬ ਨਾਟਸ਼ਾਲਾ ਸੰਸਥਾ ਦੀ ਤਰਫੋਂ ਸ਼ੋ੍ਮਣੀ ਨਾਟਕਕਾਰ ਜਤਿੰਦਰ ਬਰਾੜ ਨੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here