‘ਕਾਰਪੋਰੇਟ ਭਜਾਓ, ਮੋਦੀ ਹਰਾਓ” ਰਾਜਨੀਤਿਕ ਕਾਨਫਰੰਸ ਕੀਤੀ ਰਤਨ-ਜੋਧਾਂ ਬਜਾਰ ‘ਚ
ਜੋਧਾਂ-23 ਸਤੰਬਰ ( ਬਾਰੂ ਸੱਗੂ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਸੂਬੇ ਭਰ ਵਿੱਚ ਭਾਜਪਾ ਦੇ ਫਿਰਕੂ ਤੇ ਲੁਟੇਰੇ ਕਾਰਪੋਰੇਟ ਪੱਖੀ ਇੰਜਡੇ ਨੂੰ ਲੋਕਾਂ ਵਿੱਚ ਨੰਗਿਆਂ ਕਰਨ ਲਈ ਕੀਤੀਆਂ ਜਾ ਰਹੀਆਂ ‘ਕਾਰਪੋਰੇਟ ਭਜਾਓ, ਮੋਦੀ ਹਰਾਓ” ਰਾਜਨੀਤਿਕ ਕਾਨਫਰੰਸਾਂ ਦੀ ਲੜੀ ਤਹਿਤ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਕਸਬਾ ਰਤਨ-ਜੋਧਾਂ ਦੇ ਬਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਇਹ ਕਾਨਫਰੰਸ ਕੀਤੀ ਗਈ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਸ ਕਾਨਫਰੰਸ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਕਾਲਖ, ਬਲਦੇਵ ਸਿੰਘ ਧੂਲਕੋਟ, ਸੁਰਜੀਤ ਸਿੰਘ ਸੀਲੋ, ਸਾਬਕਾ ਪੰਚ ਉਮ ਪ੍ਰਕਾਸ਼ ਜੋਧਾਂ, ਅਮਰਜੀਤ ਸਿੰਘ ਸਹਿਜਾਦ ਨੇ ਕੀਤੀ। ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਹਾਰ ਪਾ ਕੇ ਆਰੰਭ ਹੋਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੇਸ਼ ਦੇ ਲੋਕਾਂ ਵਿੱਚ ਫਿਰਕੂ ਪਾੜਾ ਪਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵਿੱਚ ਪਾ ਰਹੀ ਹੈ। ਇੰਨਾਂ ਹੀ ਨਹੀਂ ਮੋਦੀ ਲੋਕਾਂ ਦੇ ਭਖਦੇ ਮਸਲਿਆਂ ਤੋਂ ਧਿਆਨ ਹਟਾ ਕੇ ਕਾਰਪੋਰੇਟ ਘਰਾਣਿਆਂ ਖਾਸ ਤੌਰ ਤੇ ਅੰਡਾਨੀ ਅੰਬਾਨੀਆ ਨੂੰ ਲਾਭ ਪਹੁੰਚਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਸਸਤੇ ਭਾਅ ਤੇ ਲੁੱਟ ਕਿ ਵੱਡੀਆਂ ਕੰਪਨੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਲੁਟੇਰੇ ਕਾਰਪੋਰੇਟਾ ਦੀ ਲੁੱਟ ਤੋ ਬਚਾਉਣ ਲਈ ਮੋਦੀ ਸਰਕਾਰ ਨੂੰ ਸੱਤਾ ਤੋਂ ਉਤਾਰਨਾ ਬਹੁਤ ਜ਼ਰੂਰੀ ਹੈ। ਸ੍ਰੀ ਪਾਸਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰਫਿਰਕੂ ਪਾੜਾ ਪਾਉਣ ਵਾਲੀ ਤੇ ਕਾਰਪੋਰੇਟ ਪੱਖੀ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਵਿਸ਼ਾਲ ਏਕਤਾ ਨਾਲ ਹੱਭਲਾ ਮਾਰਨਾ ਚਾਹੀਦਾ ਹੈ।
ਆਰ ਐਮ ਪੀ ਆਈ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ, ਸਕੱਤਰ ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ, ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਮੋਦੀ ਸਰਕਾਰ ਦੀਆਂ ਲੋਕ ਨੀਤੀਆਂ ਦਾ ਮੁਕਾਬਲਾ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣੀ ਪਵੇਗੀ। ਉਹਨਾਂ ਕਿਹਾ ਕਿ ਮਲਕ ਭਾਗੋ ਦੇ ਵਾਰਿਸ ਮੋਦੀ ਨੂੰ ਚੁਰਾਹੇ ਵਿੱਚ ਭੰਡਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ। ਹੜ੍ਹਾ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈਕੇ ਲੋਕਾਂ ਸੰਘਰਸ਼ ਕਰਨ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਉਹ ਪਿੰਡ ਪਿੰਡ ਮੁਹਿੰਮ ਚਲਾ ਕੇ ਆਰ ਐਮ ਪੀ ਆਈ ਪਾਰਟੀ ਦੀਆਂ ਨੀਤੀਆਂ ਦੀ ਜਾਣਕਾਰੀ ਲੋਕਾ ਨੂੰ ਦੇਣਗੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਬਕਾ ਵਿਦਿਆਰਥੀਆਂ ਆਗੂ ਹਰਪਿੰਦਰ ਪਾਲ ਜੋਧਾਂ, ਸਾਬਕਾ ਸਰਪੰਚ ਜਗਦੇਵ ਸਿੰਘ ਜੋਧਾਂ, ਸਰਪੰਚ ਪਾਲ ਸਿੰਘ ਰਤਨ, ਸਰਪੰਚ ਪ੍ਰੀਤਮ ਸਿੰਘ ਛੋਕਰਾ, ਜਥੇਦਾਰ ਅਜਮੇਰ ਸਿੰਘ ਰਤਨ, ਗੁਰਪ੍ਰੀਤ ਸਿੰਘ ਸਾਬਕਾ ਪੰਚ ਜੋਧਾਂ, ਗੁਰਮੀਤ ਸਿੰਘ ਰਾਣਾ ਜੋਧਾਂ, ਗੁਰਮੇਲ ਸਿੰਘ ਰੂਮੀ, ਹੁਕਮਰਾਜ ਦੇਹੜਕਾ,
ਗੁਰਮੀਤ ਸਿੰਘ ਜੋਧਾਂ, ਮੋਹਣ ਸਿੰਘ ਜੋਧਾਂ, ਅਮਰਜੀਤ ਸਿੰਘ ਗਰੇਵਾਲ, ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾਂ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾਂ, ਚਮਕੌਰ ਸਿੰਘ ਛਪਾਰ, ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਕਾਲਖ, ਮੁਲਾਜ਼ਮ ਆਗੂ ਚਮਕੌਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਡਾ. ਭਗਵੰਤ ਸਿੰਘ ਬੰੜੂਦੀ, ਡਾ. ਹਰਬੰਸ ਸਿੰਘ, ਡਾ. ਕੇਸਰ ਸਿੰਘ, ਡਾ. ਮੇਵਾ ਸਿੰਘ, ਡਾ. ਸੰਤੋਖ ਸਿੰਘ ਮਨਸੂਰਾ, ਡਾ. ਅਜੀਤ ਰਾਮ ਸ਼ਰਮਾ ਝਾਡੇ, ਡਾ. ਜਸਮੇਲ ਸਿੰਘ, ਮਹੇਸ਼ ਕੁਮਾਰ ਬੰਟੀ ਚੰਮਿਡਾ, ਭਜਨ ਸਿੰਘ ਬੰੜੂਦੀ, ਸੁਖਵੀਰ ਸਿੰਘ ਪ੍ਰਕਾਸ਼ ਸਵੀਟ ਸ਼ਾਪ, ਪਰਮਜੀਤ ਕੌਰ ਜੜਤੌਲੀ, ਸੁਖਵਿੰਦਰ ਕੌਰ ਡੇਹਲੋ, ਜਸਵੀਰ ਕੌਰ, ਕੁਲਵੰਤ ਕੌਰ ਘੁੰਗਰਾਣਾ, ਪਰਮਜੀਤ ਕੌਰ ਪਰਮ, ਸੁਖਵਿੰਦਰ ਕੌਰ ਸੁੱਖੀ, ਡਾ. ਕਮਲ ਰਤਨ, ਕਮਲਜੀਤ ਕੌਰ ਜੋਧਾਂ, ਬਲਜਿੰਦਰ ਸਿੰਘ ਕਾਲਾ ਨਾਨਕਸਰ ਫਰਨੀਚਰ ਵਾਲੇ, ਦਵਿੰਦਰ ਸਿੰਘ ਰਾਣਾ ਲਤਾਲਾ, ਹਾਜ਼ਰ ਸਨ।