ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਨੂੰ ਸਮਰਪਤ ਸਮਾਗਮ ਸਮੇਂ ਸੰਗਤਾਂ ਚ ਉਤਸਾਹ
ਜਗਰਾਉਂ, 23 ਸਤੰਬਰ (ਪ੍ਰਤਾਪ ਸਿੰਘ):- ਵਿਆਹ ਸ਼ਬਦ ਇਕ ਐਸਾ ਸ਼ਬਦ ਹੈ ਜੋ ਸੁਣਨ ਵਾਲੇ ਦੇ ਕੰਨਾਂ ਵਿੱਚ ਮਿਸ਼ਰੀ ਵਰਗਾ ਰਸ ਘੋਲ ਦਿੰਦਾ ਹੈ ਤੇ ਫਿਰ ਇਹ ਵਿਆਹ ਕਿਸੇ ਆਮ ਮਨੁੱਖ ਦਾ ਨਾਂ ਹੋ ਕੇ ਮਨੁੱਖਤਾ ਦੇ ਰਹਿਬਰ ਸਿੱਖਾਂ ਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੋਵੇ ਤੇ ਫਿਰ ਸੰਗਤਾਂ ਦੇ ਚਿਹਰਿਆਂ ਤੇ ਵਿਆਹ ਵਰਗਾ ਚਾਅ ਨਾ ਹੋਵੇ ਇਹ ਨਾਮੁਮਕਿਨ ਹੈ! ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਤੋਂ ਬਰਾਤ ਰੂਪੀ ਸ਼ਾਮ ਫੇਰੀ ਸਜਾਈ ਗਈ। ਸੰਗਤਾਂ ਗੁਰੂ ਜੱਸ ਗਾਇਨ ਕਰਦੀਆਂ ਸ਼ਬਦ ਪੜ੍ਹਦੀਆਂ ਠੀਕ ਸਾਢੇ 6 ਵਜੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਈਆ। ਅਨਾਰਕਲੀ ਬਜਾਰ ਅਤੇ ਖ਼ਾਲਸਾ ਪਰਿਵਾਰ ਦੇ ਮੈਂਬਰ ਜਗਦੀਪ ਸਿੰਘ ਮੋਗੇ ਵਾਲੇ ਵੱਲੋਂ ਸੰਗਤਾਂ ਦੇ ਛਕਣ ਵਾਸਤੇ ਪਦਾਰਥਾਂ ਦੇ ਲੰਗਰ ਲਾਏ ਹੋਏ ਸਨ। ਆਨੰਦਿਤ ਵਿਭੋਰ ਸੰਗਤਾਂ ਸ਼ਬਦ ਕੀਰਤਨ ਕਰਦਿਆਂ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਪਹੁੰਚੀਆ ਜਿੱਥੇ ਪ੍ਰਬੰਧਕ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਹਿਯੋਗੀਆਂ ਅਤੇ ਖਾਲਸਾ ਪਰਿਵਾਰ ਵੱਲੋਂ ਸੰਗਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸੰਗਤਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਠੰਢੇ ਮਿੱਠੇ ਜਲ ,ਕੋਫੀ ,ਸਮੋਸੇ ਤੇ ਮਿਸ਼ਠਾਨ ਛਕਦਿਆਂ ਸੰਗਤਾਂ ਨੇ ਇੱਕ ਦੂਜੇ ਨੂੰ ਵਿਆਹ ਪੁਰਬ ਦੀ ਵਧਾਈ ਦਿੱਤੀ। ਅੰਦਰੂਨੀ ਖ਼ੁਸ਼ੀ ਨਾਲ ਲਬਰੇਜ਼ ਸੰਗਤਾਂ ਢੁੱਕਵੇਂ ਸ਼ਬਦਾਂ ਦਾ ਗਾਇਨ ਕਰ ਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝ ਰਹੀਆਂ ਸਨ। ਠੰਢਾ ਮਿੱਠਾ ਜਲ ਅਤੇ ਮਿਸ਼ਠਾਨ ਸ਼ਕਣ ਉਪਰੰਤ ਸੰਗਤਾਂ ਦਰਬਾਰ ਹਾਲ ਵਿੱਚ ਹੋ ਰਹੇ ਕੀਰਤਨ ਦਾ ਆਨੰਦ ਮਾਣਨ ਲੱਗੀਆਂ।
ਇਸ ਮੌਕੇ ਪ੍ਰਸਿੱਧ ਰਾਗੀ ਭਾਈ ਗੁਰਚਰਨ ਸਿੰਘ ਰਸੀਆ ਵੱਲੋਂ ਪੁਰਬ ਨੂੰ ਸਮਰਪਿਤ ਢੁਕਵੇਂ ਸ਼ਬਦਾ ਦਾ ਗਾਇਨ ਕੀਤਾ। ਉਨ੍ਹਾਂ ਸੰਗਤਾਂ ਵੱਲੋਂ ਕੀਤੀ ਮੰਗ ਪ੍ਰਚੱਲਤ ਸ਼ਬਦ “ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ, ਸੋ ਭਾਈ ਸੋ ਮੇਰਾ ਬੀਰ” ਵੀ ਪੂਰੀ ਕੀਤੀ ।ਇਸ ਮੌਕੇ ਸਾਬਕਾ ਵਿਧਾਇਕ ਅੈਸ ਆਰ ਕਲੇਰ,ਗੁਰਦੁਆਰਾ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਅਤੇ ਖਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਸਮੂਹ ਸੰਗਤਾਂ ਨੂੰ ਬਾਬੇ ਨਾਨਕ ਦੇ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਅੱਜ ਦਾ ਦਿਨ ਬੜਾ ਖੁਸ਼ੀ ਭਰਿਆ ਦਿਨ ਹੈ ਜੋ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪੁਰਬ ਮਨਾ ਰਹੇ ਹਾਂ। ਇਸ ਮੌਕੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਚ ਜਥੇਦਾਰ ਕੁਲਬੀਰ ਸਿੰਘ ਸਰਨਾ, ਤਰਲੋਕ ਸਿੰਘ ਸਡਾਨਾ, ਗਗਨਦੀਪ ਸਿੰਘ ਸਰਨਾ, ਰਵਿੰਦਰਪਾਲ ਸਿੰਘ ਮੈਦ, ਉੱਜਲ ਸਿੰਘ ਮੈਦ, ਜਤਿੰਦਰਪਾਲ ਸਿੰਘ ਜੇ ਪੀ, ਜਗਦੀਪ ਸਿੰਘ ਮੋਗੇ ਵਾਲੇ, ਰਜਿੰਦਰ ਸਿੰਘ, ਇਸ਼ਟਪ੍ਰੀਤ ਸਿੰਘ, ਜਨਪ੍ਰੀਤ ਸਿੰਘ, ,ਅਮਰੀਕ ਸਿੰਘ,ਜਸਕਰਨ ਸਿੰਘ, ਪਿ੍ਥਵੀਪਾਲ ਸਿੰਘ ਚੱਢਾ,ਚਰਨਜੀਤ ਸਿੰਘ ਚੀਨੂੰ, ਦੀਪਇੰਦਰ ਸਿੰਘ ਭੰਡਾਰੀ,ਹਰਦੇਵ ਸਿੰਘ ਬੋਬੀ, ਮੇਜਰ ਸਿੰਘ, ਪਰਮਵੀਰ ਸਿੰਘ ਮੋਤੀ, ਗੁਰਮੀਤ ਸਿੰਘ ਮੀਤਾ, ਪ੍ਰਭ ਦਿਆਲ ਸਿੰਘ ਬਜਾਜ ਆਦਿ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।