ਜਗਰਾਓਂ, 23 ਸਤੰਬਰ ( ਮੋਹਿਤ ਜੈਨ)-ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖ਼ੁਸ਼ੀ ਦੇ ਮੌਕੇ ਜਗਰਾਓਂ ਵਿਖੇ ਸਿੱਖ ਸੰਗਤ ਵੱਲੋਂ ਕੱਢੀ ਗਈ ਸ਼ਾਮਾਂ ਫੇਰੀ ਦੇ ਮੌਕੇ ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਸੁਸਾਇਟੀ ਮੈਂਬਰ ਸਰਦਾਰ ਜਗਦੀਪ ਸਿੰਘ ਦੀ ਦੁਕਾਨ ਰਾਇਲ ਫ਼ੈਸ਼ਨ (ਮੋਗੇ ਵਾਲੀਆਂ ਦੀ ਹੱਟੀ) ਕਮਲ ਚੌਂਕ ਵਿਖੇ ਲੰਗਰ ਲਗਾਇਆ ਗਿਆ| ਇਸ ਮੌਕੇ ਸੰਗਤਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ| ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖ਼ੁਸ਼ੀ ਵਿਚ ਗੁਰਦੁਆਰਾ ਗੁਰੂ ਨਾਨਕ ਪੁਰਾ ਮੋਰੀ ਗੇਟ ਤੋਂ ਸੰਗਤ, ਗੁਰੂ ਜੱਸ ਗਾਇਣ ਕਰਦੀ ਹੋਈ ਸ਼ਾਮਾਂ ਫੇਰੀ ਦੇ ਰੂਪ ਵਿੱਚ ਚੱਲ ਕੇ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਜਗਰਾਉਂ ਵਿਖੇ ਸਮਾਪਤ ਹੋਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ। ਇਸ ਮੌਕੇ ਸੁਖਜਿੰਦਰ ਸਿੰਘ ਢਿੱਲੋਂ, ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਪ੍ਰੇਮ ਬਾਂਸਲ, ਜਗਦੀਪ ਸਿੰਘ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਇਕਬਾਲ ਸਿੰਘ ਕਟਾਰੀਆ, ਗੋਪਾਲ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ|