Home ਧਾਰਮਿਕ ਜਥੇਦਾਰ ਜੀਤ ਸਿੰਘ ਨਮਿੱਤ ਅੰਤਿਮ ਅਰਦਾਸ ਮੌਕੇ ਭਾਵਭਿੰਨੀ ਸ਼ਰਧਾਂਜਲੀ ਭੇਂਟ

ਜਥੇਦਾਰ ਜੀਤ ਸਿੰਘ ਨਮਿੱਤ ਅੰਤਿਮ ਅਰਦਾਸ ਮੌਕੇ ਭਾਵਭਿੰਨੀ ਸ਼ਰਧਾਂਜਲੀ ਭੇਂਟ

61
0

ਗਾਜੀਆਣਾ (ਮੋਗਾ), 24 ਮਾਰਚ ( ਅਸ਼ਵਨੀ) -ਟਕਸਾਲੀ ਅਕਾਲੀ ਅਤੇ ਪਰਵਾਸੀ ਪੰਜਾਬੀ ਜਥੇਦਾਰ ਜੀਤ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਚਰਨ ਕੰਵਲ ਸਾਹਿਬ ਗਾਜੀਆਣਾ ਵਿਖੇ ਹੋਇਆ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਹੋਈ। ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਜਥੇਦਾਰ ਜੀਤ ਸਿੰਘ ਜੋ 88 ਵਰ੍ਹਿਆਂ ਦੇ ਸਨ, ਬੀਤੇ ਦਿਨੀ ਪਿੰਡ ਗਾਜੀਆਣਾ ਵਿਖੇ ਅਕਾਲ ਚਲਾਣਾ ਕਰ ਗਏ ਸਨ।ਉਹ ਕੁਝ ਸਮਾਂ ਪਹਿਲਾ ਹੀ ਕੈਨੇਡਾ ਤੋਂ ਪੰਜਾਬ ਆਏ ਸਨ।ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਤੇ ਸਹਿਕਾਰੀ ਬੈਂਕ ਦੇ ਸਾਬਕਾ ਡਾਇਰੈਕਟਰ ਖਾਨਮੁੱਖ ਭਾਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਜੀਤ ਸਿੰਘ ਟਕਸਾਲੀ ਅਕਾਲੀ ਸਨ ਜਿਨ੍ਹਾਂ ਧਰਮ ਯੁੱਧ ਮੋਰਚਿਆਂ ਅਤੇ ਹੋਰਨਾਂ ਕਾਨਫਰੰਸਾਂ ਵਿੱਚ ਵਿੱਚ ਅੱਗੇ ਹੋ ਕੇ ਹਿੱਸਾ ਲਿਆ। ਉਹ ਜਥੇਦਾਰ ਤੋਤਾ ਸਿੰਘ ਦੇ ਨੇੜਲਿਆਂ ਵਿੱਚੋਂ ਸਨ ਜਿਨਾਂ ਤਾਉਮਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ।ਇਸ ਮੌਕੇ ਪਰਿਵਾਰਕ ਮੈਂਬਰ ਤੇ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਅਫਸਰ ਨਵਦੀਪ ਸਿੰਘ ਗਿੱਲ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸੰਬੋਧਨ ਵਿੱਚ ਆਖਿਆ ਕਿ ਜਥੇਦਾਰ ਜੀਤ ਸਿੰਘ ਮਿਲਾਪੜੇ ਤੇ ਨਿੱਘੇ ਸੁਭਾਅ ਦੇ ਮਾਲਕ ਸਨ। ਉਹ ਆਪਣੀ ਦੂਰਅੰਦੇਸ਼ੀ ਸੋਚ ਨਾਲ ਜਿੱਥੇ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਗਏ ਉੱਥੇ ਪਿੰਡ ਦੇ ਸਾਂਝੇ ਕੰਮਾਂ ਅਤੇ ਧਾਰਮਿਕ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।ਜਥੇਦਾਰ ਜੀਤ ਸਿੰਘ ਦੇ ਪੁੱਤਰਾਂ ਦੀਦਾਰ ਸਿੰਘ, ਜਗਤ ਸਿੰਘ ਤੇ ਦਇਆ ਸਿੰਘ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ, ਭਾਈ ਅਮਰੀਕ ਸਿੰਘ ਸਮਾਧ, ਸਕੂਲ ਤੇ ਸ਼ਮਸ਼ਾਨ ਘਾਟ ਨੂੰ ਭੇਟਾਂ ਭੇਂਟ ਕੀਤੀ।ਇਸ ਮੌਕੇ ਸਰਪੰਚ ਜਗਜੀਤ ਸਿੰਘ ਸੰਧੂ, ਸਾਬਕਾ ਸਰਪੰਚ ਭਗਵੰਤ ਸਿੰਘ ਸਮੇਤ ਪਿੰਡ ਦੇ ਮੋਹਤਬਰ, ਪਰਿਵਾਰਕ ਮੈਂਬਰ ਤੇ ਸਨੇਹੀ ਹਾਜ਼ਰ ਸਨ ।

LEAVE A REPLY

Please enter your comment!
Please enter your name here