ਪਤਨੀ, ਸਹੁਰੇ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
ਜੋਧਾਂ, 24 ਮਾਰਚ ( ਬੌਬੀ ਸਹਿਜਲ, ਅਸ਼ਵਨੀ )-ਸਹੁਰੇ ਪਰਿਵਾਰ ਦੇ ਪੈਸਿਆਂ ’ਤੇ ਕੈਨੇਡਾ ਗਈ ਲੜਕੀ ਨੇ ਉਥੇ ਜਾ ਕੇ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਜਿਸਦੀ ਲੜਕਾ ਪਰਿਵਾਰ ਵਲੋਂ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਜੋਧਾ ਥਾਣੇ ਵਿੱਚ ਲੜਕੀ, ਉਸ ਦੇ ਪਿਤਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ । ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਵਾਸੀ ਅਮਨ ਪਾਰਕ ਨਿਊ ਰਾਜਗੁਰੂ ਨਗਰ, ਲੁਧਿਆਣਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਲੜਕੇ ਗੁਰਸੇਵਕਪਾਲ ਸਿੰਘ ਦਾ ਵਿਆਹ ਲਖਬੀਰ ਕੌਰ ਵਾਸੀ ਪਿੰਡ ਰੰਗੂਵਾਲ, ਜੋ ਕਿ ਇਸ ਸਮੇਂ ਕਨੇਡਾ ਹੈ, ਨਾਲ ਹੋਇਆ ਸੀ। ਉਸ ਦੇ ਵਿਦੇਸ਼ ਜਾਣ ਦਾ ਸਾਰਾ ਖਰਚ ਅਸੀਂ ਚੁੱਕਿਆ ਸੀ। ਲਖਬੀਰ ਕੌਰ ਨੇ ਉਥੇ ਜਾ ਕੇ ਗੁਰਸੇਵਕ ਪਾਲ ਸਿੰਘ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਇਕ ਸਾਜ਼ਿਸ਼ ਤਹਿਤ ਲਖਬੀਰ ਕੌਰ ਨੇ ਆਪਣੇ ਪਿਤਾ ਨਾਲ ਮਿਲ ਕੇ ਆਪਣੇ ਪਿੰਡ ਰੰਗੂਵਾਲ ਤੋਂ ਪੀ.ਸੀ.ਸੀ. ਜਿਸ ਵਿੱਚ ਪਿੰਡ ਰੰਗੂਵਾਲ ਦੇ ਪੰਚਾਇਤ ਮੈਂਬਰਾਂ ਬਖਸ਼ੀਸ਼ ਸਿੰਘ ਅਤੇ ਜਗਦੇਵ ਸਿੰਘ ਨੇ ਸਹਿਯੋਗ ਦਿੱਤਾ। ਲਖਬੀਰ ਕੌਰ ਵਿਆਹੀ ਹੋਈ ਸੀ, ਉਸ ਦੀ ਪੀਸੀਸੀ ਵੈਰੀਫਿਕੇਸ਼ਨ ਉਸ ਦੇ ਸਹੁਰੇ ਘਰ ਲੁਧਿਆਣਾ ਤੋਂ ਕਰਵਾਉਣੀ ਲਾਜਮੀ ਸੀ। ਪਰ ਲਖਬੀਰ ਕੌਰ ਨੇ ਆਪਣੇ ਪੀਸੀਸੀ ਦਸਤਾਵੇਜ਼ਾਂ ਵਿੱਚ ਆਪਣੇ ਪਤੀ ਗੁਰਸੇਵਕਪਾਲ ਸਿੰਘ ਦਾ ਨਾਂ ਦਰਜ ਨਹੀਂ ਕਰਵਾਇਆ ਅਤੇ ਨਾ ਹੀ ਆਪਣੇ ਵਿਆਹ ਬਾਰੇ ਜਾਣਕਾਰੀ ਦਿੱਤੀ। ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਲਖਬੀਰ ਕੌਰ ਚਾਹੁੰਦੀ ਸੀ ਕਿ ਪੀ.ਸੀ.ਸੀ ਉਸ ਦੀ ਹੋਵੇ ਅਤੇ ਉਹ ਆਪਣੇ ਪਤੀ ਗੁਰਸੇਵਕਪਾਲ ਸਿੰਘ ਤੋਂ ਬਿਨਾਂ ਕੈਨੇਡਾ ਵਿਚ ਪੀ.ਆਰ. ਹੋਣਾ ਚਾਹੁੰਦੀ ਸੀ। ਨਿਰਮਲ ਸਿੰਘ ਦੀ ਸ਼ਿਕਾਇਤ ਦੀ ਜਾਂਚ ਐਸਪੀ ਹੈੱਡਕੁਆਰਟਰ ਨੇ ਕੀਤੀ। ਜਾਂਚ ਤੋਂ ਬਾਅਦ ਥਾਣਾ ਜੋਧਾ ਵਿਖੇ ਲਖਬੀਰ ਕੌਰ, ਉਸ ਦੇ ਪਿਤਾ ਸੂਬਾ ਸਿੰਘ ਵਾਸੀ ਰੰਗੂਵਾਲ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਬਖਸ਼ੀਸ਼ ਸਿੰਘ ਅਤੇ ਜਗਦੀਪ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।