Home Political ਸੀਵਰੇਜ ਪ੍ਰਰਾਜੈਕਟ ਦਾ ਰੱਖਿਆ ਨੀਂਹ ਪੱਥਰ

ਸੀਵਰੇਜ ਪ੍ਰਰਾਜੈਕਟ ਦਾ ਰੱਖਿਆ ਨੀਂਹ ਪੱਥਰ

46
0

  ਸੁਨਾਮ (ਭਗਵਾਨ ਭੰਗੂ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਸੁਨਾਮ ਵਿਖੇ ਵਸਦੇ ਲੋਕਾਂ ਦੀ ਹਰ ਇੱਕ ਲੋੜ ਨੂੰ ਯੋਜਨਾਬੱਧ ਤਰੀਕੇ ਨਾਲ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਪਿਛਲੇ 11 ਮਹੀਨਿਆਂ ਤੋਂ ਲੜੀਵਾਰ ਢੰਗ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਮਹੱਤਵਪੂਰਨ ਕੜੀ ਵਜੋਂ ਅੱਜ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਜਗਤਪੁਰਾ, ਗਹੀਰ ਕਲੋਨੀ ਅਤੇ ਕੱਚਾ ਪਹਾ ਵਿਚ ਰਹਿੰਦੇ ਪਰਿਵਾਰਾਂ ਦੀ ਪਿਛਲੇ ਕਰੀਬ ਡੇਢ ਦਹਾਕੇ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਦਾ ਸਾਰਥਕ ਕਦਮ ਵਧਾਇਆ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮੰਤਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਦੇ ਸੀਵਰੇਜ ਦੀਆਂ ਸੁਵਿਧਾਵਾਂ ਦੀ ਨਵੀਨੀਕਰਨ ਯੋਜਨਾ ਦੇ ਤਹਿਤ 6.34 ਕਰੋੜ ਦੀ ਲਾਗਤ ਵਾਲੇ ਸੀਵਰੇਜ ਪੋ੍ਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਸ੍ਰੀ ਅਮਨ ਅਰੋੜਾ ਨੇ ਕਿਹਾ ਭਗਵੰਤ ਮਾਨ ਸਰਕਾਰ ਸਮੂਹ ਪੰਜਾਬ ਵਾਸੀਆਂ ਦੇ ਹਿੱਤਾਂ ਪ੍ਰਤੀ ਸਾਕਾਰਾਤਮਕ ਸੋਚ ਰੱਖਦੇ ਹੋਏ ਹਰ ਉਸ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਜਿਸ ਤੋਂ ਪਿਛਲੀਆਂ ਸਰਕਾਰਾਂ ਨੇ ਪਿਛਲੇ 74 ਸਾਲਾਂ ਵਿੱਚ ਪੂਰੀ ਤਰ੍ਹਾਂ ਟਾਲਾ ਵੱਟ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣਾ ਰੱਖਿਆ। ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਸ਼ਹਿਰ ਦੇ ਵਾਰਡ ਨੰਬਰ 22 ਵਿਖੇ ਜਗਤਪੁਰਾ ਮੁਹੱਲਾ, ਗਹੀਰ ਕਲੋਨੀ ਅਤੇ ਕੱਚਾ ਪਹਾ ਦੇ ਕਰੀਬ 1500 ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਲਾਭ ਮਿਲੇਗਾ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਮੁਕੰਮਲ ਤੌਰ ‘ਤੇ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਜਲ ਸਪਲਾਈ ਤੇ ਸੀਵਰੇਜ ਡਵੀਜ਼ਨ ਸੰਗਰੂਰ ਦੇ ਅਧਿਕਾਰੀਆਂ ਨੂੰ ਇਹ ਪੋ੍ਜੈਕਟ ਅਗਲੇ 5 ਮਹੀਨਿਆਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਮੰਤਰੀ ਅਰੋੜਾ ਨੇ ਕਿਹਾ ਕਿ ਨਵੀਂ ਸੀਵਰੇਜ ਲਾਈਨ ਪੈਣ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ। ਇਸ ਮੌਕੇ ਚੇਅਰਮੈਨ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਡਾ. ਸਨੀ ਆਹਲੂਵਾਲੀਆ ਨੇ ਕੈਬਨਿਟ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਅਧਿਕਾਰੀਆਂ ਨੂੰ ਕੰਮ ਪੂਰੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਐਕਸੀਅਨ ਸੀਵਰੇਜ ਬੋਰਡ ਸਰਬਜੀਤ ਸਿੰਘ, ਕੌਂਸਲਰ ਸੰਨੀ ਕਾਂਸਲ, ਸੁਨੀਲ ਕੁਮਾਰ, ਚਮਕੌਰ ਹਾਂਡਾ, ਗੁਰਤੇਗ ਸਿੰਘ ਨਿੱਕਾ, ਬਲਜੀਤ ਸਿੰਘ, ਹਰਮੇਸ਼ ਸਿੰਘ ਪੱਪੀ, ਕੁਲਵੀਰ ਸਿੰਘ ਸੰਧੇ, ਹਰਦੀਪ ਸਿੰਘ ਸੰਧੇ, ਸੁਮਨਦੀਪ ਕੌਰ ਜਗਤਪੁਰਾ, ਬਹਾਦਰ ਸਿੰਘ ਢੋਟ, ਗੁਰਮੀਤ ਸਿੰਘ ਢੋਟ, ਮਨੀ ਸਰਾਓ, ਮਾਨਕ ਸਿੰਘ, ਬਾਲੀ ਸਿੰਘ, ਤਰਸੇਮ ਸਿੰਘ, ਹਰਮੇਲ ਸਿੰਘ ਮੇਲਾ, ਭਾਨੂੰ ਪ੍ਰਤਾਪ, ਕੁਲਵੀਰ ਭੰਗੂ, ਸੁਖਦੇਵ ਸੁੱਖਾ, ਰਾਂਝਾ ਸਿੰਘ, ਨੰਦ ਲਾਲ, ਅਜਮੇਰ ਸਿੰਘ, ਕਰਮ ਸਿੰਘ, ਬਬਲੀ, ਮਲਕੀਤ, ਹਰਦੀਪ ਸਿੰਘ ਨਿੱਕਾ, ਮੰਗਾ ਸਿੰਘ, ਮੁਕੰਦ, ਜਸਵੀਰ ਕੌਰ ਧੰਨੋ, ਜਸਵੰਤ ਸਿੰਘ ਬੰਤਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here