ਰਾਏਕੋਟ, 23 ਮਾਰਚ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਚੌਕੀ ਜਲਾਲਦੀਵਾਲ ਦੀ ਟੀਮ ਨੇ ਇੱਕ ਵਿਅਕਤੀ ਨੂੰ 290 ਗ੍ਰਾਮ ਅਫੀਮ ਅਤੇ 1 ਲੱਖ 78 ਹਜ਼ਾਰ 500 ਰੁਪਏ ਦੀ ਡਰੱਗ ਮਨੀ ਸਮੇਤ ਅਫੀਮ ਦੀ ਸਪਲਾਈ ਕਰਨ ਲਈ ਖੜੇ ਹੋਏ ਕਾਬੂ ਕੀਤਾ ਹੈ। ਚੌਕੀ ਇੰਚਾਰਜ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮਿਥ ਚੈਕਿੰਗ ਲਈ ਮੇਨ ਚੌਕ ਜਲਾਲਦੀਵਾਲ ਵਿਖੇ ਮੌਜੂਦ ਸਨ। ਸੂਚਨਾ ਮਿਲੀ ਕਿ ਪਿੰਡ ਲੱਖਾ, ਥਾਣਾ ਹਠੂਰ ਦਾ ਰਹਿਣ ਵਾਲਾ ਗੁਰਦੀਪ ਸਿੰਘ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਦਾਣਾ ਮੰਡੀ ਪਿੰਡ ਜਲਾਲਦੀਵਾਲ ਵਿਖੇ ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ’ਤੇ ਸਵਾਰ ਅਫੀਮ ਸਪਲਾਈ ਕਰਨ ਲਈ ਖੜ੍ਹਾ ਹੈ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਅਨਾਜ ਮੰਡੀ ਜਲਾਲਦੀਵਾਲ ’ਚ ਛਾਪਾ ਮਾਰ ਕੇ ਗੁਰਦੀਪ ਸਿੰਘ ਨੂੰ ਸਮੇਤ ਮੋਟਰਸਾਈਕਲ, 290 ਗ੍ਰਾਮ ਅਫੀਮ, 1 ਲੱਖ 78 ਹਜ਼ਾਰ 500 ਰੁਪਏ ਦੀ ਡਰੱਗ ਮਨੀ, ਪਲਾਸਟਿਕ ਦੇ ਲਿਫਾਫੇ ਅਤੇ ਛੋਟੇ ਇਲੈਕਟ੍ਰੋਨਿਕ ਕੰਡੇ ਸਮੇਤ ਗ੍ਰਿਫਤਾਰ ਕਰ ਲਿਆ। ਉਸ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
