Home crime ਦਰਦਨਾਕ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਤਿੰਨ ਦੀ ਮੌਤ,ਦੋ ਜ਼ਖ਼ਮੀ

ਦਰਦਨਾਕ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਤਿੰਨ ਦੀ ਮੌਤ,ਦੋ ਜ਼ਖ਼ਮੀ

142
0

ਜਗਰਾਉਂ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਚੌਕੀਮਾਨ ਅੱਧੀ ਰਾਤ ਨੂੰ ਨੇੜੇ ਦੋ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਕਾਰਨ 3 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ।ਦਰਦਨਾਕ ਹਾਦਸੇ ‘ਚ ਜ਼ਖ਼ਮੀਆਂ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਤੇ ਚੌਕੀਮਾਨ ਪੁਲਿਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।।ਸੀਟੀ ਯੂਨੀਵਰਸਿਟੀ ਨੇੜੇ ਚਿਕਨ ਰੈਸਟੋਰੈਂਟ ‘ਤੇ ਕੰਮ ਕਰਦੇ ਪਿੰਡ ਵਿਰਕ ਵਾਸੀ ਸਾਜਨ ਪਾਸਵਾਨ ਤੇ ਉਸ ਦਾ ਸਾਥੀ ਲਛਮਣ ਸਿੰਘ ਪੁੱਤਰ ਹਰੀ ਦਾਸ ਆਪਣੇ ਮੋਟਰਸਾਈਕਲ ‘ਤੇ ਅੱਧੀ ਰਾਤ ਕਰੀਬ 12 ਵਜੇ ਘਰ ਜਾਣ ਲਈ ਰਵਾਨਾ ਹੋਏ।ਜਿਉਂ ਹੀ ਉਹ ਸਿਧਵਾਂ ਖੁਰਦ ਕਾਲਜ ਕੱਟ ਤੋਂ ਮੁੜਣ ਲਗੇ ਤਾਂ, ਸਾਹਮਣੇ ਆ ਰਹੇ ਇਕ ਹੋਰ ਮੋਟਰਸਾਈਕਲ ਸੂਰਜ ਸਿੰਘ ਪੁੱਤਰ ਸਰਬਜੀਤ ਸਿੰਘ,ਪਰਗਟ ਸਿੰਘ ਪੁੱਤਰ ਜਸਵੀਰ ਸਿੰਘ ਤੇ ਸੁਖਦੀਪ ਸਿੰਘ ਪੁੱਤਰ ਲਖਵੀਰ ਸਿੰਘ ਸਵਾਰ ਸਨ, ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਖ਼ੂਨ ਨਾਲ ਲੱਥਪੱਥ ਸੜਕ ‘ਤੇ ਦੂਰ-ਦੂਰ ਜਾ ਡਿੱਗੇ।ਦੋਵੇਂ ਮੋਟਰਸਾਈਕਲ ਵੀ ਜ਼ਬਰਦਸਤ ਟੱਕਰ ਕਾਰਨ ਚਕਨਾਚੂਰ ਹੋ ਗਏ।ਇਸ ਭਿਆਨਕ ਹਾਦਸੇ ‘ਚ ਚਿਕਨ ਰੈਸਟੋਰੈਂਟ ‘ਤੇ ਕੰਮ ਕਰਦੇ ਸਾਜਨ ਤੇ ਲਛਮਣ ਸਿੰਘ ਤੋਂ ਇਲਾਵਾ ਦੂਸਰੇ ਮੋਟਰਸਾਈਕਲ ਸਵਾਰ ਸੂਰਜ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਚੌਂਕੀਮਾਨ ਦੇ ਇੰਚਾਰਜ ਰਣਧੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ।ਉਨ੍ਹਾਂ ਜ਼ਖ਼ਮੀ ਸੁਖਦੀਪ ਸਿੰਘ ਜਗਰਾਉਂ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ।ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਤਿੰਨ ਮ੍ਰਿਤਕਾਂ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ ਜੋ ਪੋਸਟਮਾਰਟਮ ਉਪਰੰਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

LEAVE A REPLY

Please enter your comment!
Please enter your name here