ਸਿੱਧਵਾਂਬੇਟ, 23 ਮਾਰਚ ( ਬੌਬੀ ਸਹਿਜਲ, ਧਰਮਿੰਦਰ )- ਬੀਤੀ ਰਾਤ ਕਰੀਬ 7 ਵਜੇ ਸਿੱਧਵਾਂਬੇਟ ਅਧੀਨ ਪੈਂਦੇ ਪਿੰਡ ਖੁਰਸ਼ੈਦਪੁਰ ਵਿਖੇ ਇਕ ਦੁਕਾਨ ਤੋਂ ਸਾਮਾਨ ਲੈ ਕੇ ਘਰ ਜਾ ਰਹੀ ਇਕ ਲੜਕੀ ਦੀ ਟਰੈਕਟਰ ਬੇਕਾਬੂ ਹੋ ਕੇ ਟਾਇਰ ਫਟਣ ਕਾਰਨ ਉਸਦੇ ਉੱਪਰ ਪਲਟ ਜਾਣ ਕਾਰਨ ਮੌਤ ਹੋ ਗਈ ਅਤੇ ਉਸਦੇ ਨਾਲ ਦੂਸਰੀ ਲੜੀ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਏਐਸਆਈ ਨਸੀਬ ਚੰਦ ਨੇ ਦੱਸਿਆ ਕਿ ਸ਼ਰਧਾਲੂ ਜਲੰਧਰ ਦੇ ਮਹਿਤਪੁਰ ਵਾਲੇ ਪਾਸੇ ਤੋਂ ਟਰੈਕਟਰ ਟਰਾਲੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਸਨ। ਜਦੋਂ ਉਹ ਪਿੰਡ ਖੁਰਸ਼ੈਦਪੁਰ ਰੋਡ ’ਤੇ ਪਹੁੰਚੇ ਤਾਂ ਟਰੈਕਟਰ ਦਾ ਟਾਇਰ ਫਟਣ ਕਾਰਨ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਿਆ। ਜਿਸ ਵਿੱਚ ਪਲਕਦੀਪ ਕੌਰ (10 ਸਾਲ) ਪੁੱਤਰੀ ਜਸਵਿੰਦਰ ਸਿੰਘ ਟਰੈਕਟਰ ਦੀ ਲਪੇਟ ਵਿੱਚ ਆ ਗਈ। ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੂਸਰੀ ਲੜਕੀ ਅਰਸ਼ਦੀਪ ਕੌਰ ਪੁੱਤਰੀ ਤ੍ਰਿਲੋਕ ਸਿੰਘ ਵਾਸੀ ਪਿੰਡ ਖੁਰਸ਼ੈਦਪੁਰ ਟਰੈਕਟਰ ਟਰਾਲੀ ਦੀ ਲਪੇਟ ’ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਟਰੈਕਟਰ ਚਾਲਕ ਮੌਕੇ ’ਤੇ ਟਰੈਕਟਰ ਛੱਡ ਕੇ ਫ਼ਰਾਰ ਹੋ ਗਿਆ।
