ਜਗਰਾਓਂ, 10 ਅਪ੍ਰੈਲ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਗੌਰਮਿੰਟ ਪ੍ਰਾਇਮਰੀ ਸੈਂਟਰਲ ਬੁਆਏ ਸਕੂਲ ਨੂੰ ਦੋ ਕੰਪਿਊਟਰ ਟੇਬਲ ਦਿੱਤੇ ਗਏ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਸਕੂਲ ਪ੍ਰਬੰਧਕਾਂ ਨੂੰ ਕੰਪਿਊਟਰ ਟੇਬਲ ਦੇਣ ਸਮੇਂ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ ਸਕੂਲ ਨੂੰ ਪੰਜ ਐੱਲ ਈ ਡੀ, ਬੱਚਿਆਂ ਨੂੰ ਸਰਦੀਆਂ ਦੇ ਮੌਸਮ ਵਿੱਚ ਗਰਮ ਜਰਸੀਆਂ, ਸਕੂਲ ਦੇ ਕਮਰਿਆਂ ਲਈ ਪੱਖੇ ਛੱਤ ਵਾਲੇ ਪੱਖੇ, ਮਿੱਡ ਡੇ ਮੀਲ ਦੀ ਰਸੋਈ ਦੀ ਛੱਤ, ਪਾਣੀ ਵਾਲੀਆਂ ਟੂਟੀਆਂ, ਸ਼ੈੱਡ, ਸਟਾਫ਼ ਲਈ ਕੁਰਸੀਆਂ, ਆਫ਼ਿਸ ਟੇਬਲ, ਕੰਪਿਊਟਰ ਪ੍ਰਿੰਟਰ ਸਮੇਤ ਹੋਰ ਵੀ ਕਾਫੀ ਸਮਾਨ ਸਕੂਲ ਪ੍ਰਬੰਧਕਾਂ ਦੀ ਮੰਗ ਅਨੁਸਾਰ ਸਮੇਂ ਸਮੇਂ ਦਿੱਤਾ ਗਿਆ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਭਰੋਸਾ ਦਵਾਇਆ ਕਿ ਭਵਿੱਖ ਵਿੱਚ ਵੀ ਜੇ ਕੋਈ ਹੋਰ ਸਮਾਨ ਦੀ ਜ਼ਰੂਰਤ ਪਵੇਗੀ ਤਾਂ ਸੋਸਾਇਟੀ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੀ ਭਰਪੂਰ ਕੋਸ਼ਿਸ਼ ਕਰੇਗੀ। ਇਸ ਮੌਕੇ ਸਕੂਲ ਦੀ ਹੈੱਡ ਸੁਰਿੰਦਰ ਕੌਰ, ਮਧੂ ਬਾਲਾ, ਗੀਤਾ ਰਾਣੀ, ਕਾਂਤਾ ਰਾਣੀ, ਹਰਿੰਦਰ ਕੌਰ ਅਤੇ ਕੁਲਵਿੰਦਰ ਕੌਰ ਨੇ ਲੋਕ ਸੇਵਾ ਸੋਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਨੂੰ ਜਦ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਸ ਦੀ ਡਿਮਾਂਡ ਸੁਸਾਇਟੀ ਕੋਲ ਰੱਖਣ ਸਾਰ ਹੀ ਪੂਰੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਸਮੁੱਚੀ ਪ੍ਰਬੰਧਕੀ ਕਮੇਟੀ ਲੋਕ ਸੇਵਾ ਸੁਸਾਇਟੀ ਦਾ ਹਮੇਸ਼ਾ ਹੀ ਰਿਣੀ ਰਹੇਗੀ। ਇਸ ਮੌਕੇ ਸੋਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਜੈਨ ਕਾਕਾ, ਪੀ ਆਰ ਓ ਸੁਖਦੇਵ ਗਰਗ, ਆਰ ਕੇ ਗੋਇਲ, ਪ੍ਰੋਜੈਕਟ ਕੈਸ਼ੀਅਰ ਰਜੀਵ ਗੁਪਤਾ, ਮੁਕੇਸ਼ ਗੁਪਤਾ, ਡਾਕਟਰ ਭਾਰਤ ਭੂਸ਼ਨ ਬਾਂਸਲ, ਲਾਕੇਸ਼ ਟੰਡਨ, ਪ੍ਰੋਜੈਕਟ ਚੇਅਰਮੈਨ ਕੰਵਲ ਕੱਕੜ, ਸੰਜੀਵ ਚੋਪੜਾ, ਅਨਿਲ ਮਲਹੋਤਰਾ ਸਮੇਤ ਸਕੂਲ ਸਟਾਫ਼ ਹਾਜ਼ਰ ਸੀ।