Home ਧਾਰਮਿਕ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ

ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ

81
0


ਭਦੌੜ,07 ਮਈ (ਭਗਵਾਨ ਭੰਗੂ) : ਬਾਬਾ ਵਿਸ਼ਵਕਰਮਾ ਰਾਮਗ੍ਹੜੀਆ ਵੈੱਲਫੇਅਰ ਕਮੇਟੀ ਭਦੌੜ ਦੇ ਪ੍ਰਧਾਨ ਸਾਹਿਬ ਸਿੰਘ ਗਿੱਲ ਤੇ ਸਮੂਹ ਮੈਂਬਰਾਂ ਵੱਲੋਂ ਬਾਬਾ ਵਿਸ਼ਵਕਰਮਾ ਮੰਦਰ ਭਦੌੜ ‘ਚ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜਰੀ ਭਰੀ। ਇਸ ਸਮੇਂ ਪ੍ਰਧਾਨ ਸਾਹਿਬ ਸਿੰਘ ਗਿੱਲ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨ ਨੇ ਸਾਨੂੰ ਜਬਰ-ਜੁਲਮ ਤੇ ਬੇਇਨਸਾਫ਼ੀ ਦੇ ਵਿਰੁੱਧ ਲੜਨ ਦਾ ਸਦੇਸ਼ ਦਿੱਤਾ ਹੈ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਯੋਧੇ ਨੇ ਮਹਾਨ ਗੁਰੂਆਂ ਦੇ ਪਾਏ ਪੂਰਨਿਆਂ ਉੱਤੇ ਪਹਿਰਾ ਦਿੱਤਾ ਅਤੇ ਉਨਾਂ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਸਿੱਖਾਂ ਦੀ ਏਕਤਾ ਨੂੰ ਮਜਬੂਤ ਕਰਕੇ ਸਿੱਖਾਂ ਨੂੰ ਅਜਿਹਾ ਹੌਂਸਲਾ ਦਿੱਤਾ ਕਿ ਸਿੱਖਾਂ ਨੇ ਪੰਜਾਬ ਅਤੇ ਦਿੱਲੀ ਦੀ ਧਰਤੀ ਉਪਰ ਖ਼ਾਲਸਾਈ ਝੰਡੇ ਝੁਲਾਅ ਦਿੱਤੇ ਅ ਤੇ ਆਪਣੀ ਹਕੂਮਤ ਸਥਾਪਤ ਕਰਨ ਤੋਂ ਇਲਾਵਾ ਉਨਾਂ ਦੇ ਜੀਵਨ ਤੇ ਵਿਸਥਾਰਤ ਚਾਣਨਾ ਪਾਇਆ ਅਤੇ ਸਮੂਹ ਸੰਗਤਾਂ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਬਾਬਾ ਵਿਸਵਕਰਮਾਂ ਰਾਮਗੜੀਆਂ ਵੈੱਲਫੇਅਰ ਕਮੇਟੀ ਭਦੌੜ ਦੇ ਪ੍ਰਧਾਨ ਸਾਹਿਬ ਸਿੰਘ ਗਿੱਲ, ਸੇਵਕ ਸਿੰਘ ਓਕਾਰ ਬਾਡੀ ਬਿਲਡਰਜ, ਮਲਕੀਤ ਸਿੰਘ ਨਿੱਕਾ, ਪ੍ਰਰੈਸ ਸਕੱਤਰ ਸੁਖਵਿੰਦਰ ਪਲਾਹਾ, ਮੱਘਰ ਸਿੰਘ, ਭੱਜਨ ਸਿੰਘ (ਰਾਮਗੜੀਆ ਬਾਡੀ ਬਿਲਡਰਜ), ਗੁਰਦੇਵ ਸਿੰਘ ਗਿੱਲ, ਹਰਦੇਵ ਸਿੰਘ ਕੁੱਕੂ (ਗੋਬਿੰਦ ਕੋਚ ਬਿਲਡਰਜ), ਸੁਖਮੰਦਰ ਸਿੰਘ ਗਿੱਲ (ਗੋਬਿੰਦ ਬਾਡੀ), ਦਰਸ਼ਨ ਸਿੰਘ ਗਿੱਲ, ਗੁਰਨੈਬ ਸਿੰਘ ਗਿੱਲ (ਗੋਬਿੰਦ ਮੋਟਰਜ), ਨਿੱਕਾ ਸਿੰਘ (ਨਿਰਮਾਨ ਬਾਡੀ), ਗੁਰਜੰਟ ਸਿੰਘ (ਹਰਗੋਬਿੰਦ ਕੋਚ ਬਿਲਡਰਜ) , ਰਿਲਾਇੰਸ ਪੰਪ ਭਦੌੜ ਦੇ ਐਮ.ਡੀ. ਗੁਰਪ੍ਰਰੀਤ ਸਿੰਘ ਗਿੱਲ, ਅਮੋਲਕ ਸਿੰਘ, ਬਲਵੀਰ ਸਿੰਘ ਫਰਨੀਚਰ ਵਾਲੇ, ਚਰਨ ਸਿੰਘ ਖੰਨਾ ਮੋਟਰਜ, ਬਿੰਦਰ ਸਿੰਘ ਲਧਰੋਈਆ,ਗੁਰਚਰਨ ਸਿੰਘ, ਜੰਗ ਸਿੰਘ, ਮੇਜਰ ਸਿੰਘ, ਮੈਂਗਲ ਸਿੰਘ, ਲਾਭ ਸਿੰਘ ਲਧਰੋਈਆ, ਗੁਰਚਰਨ ਸਿੰਘ ਪਲਾਹਾ,ਰਾਜੂ ਸਿੰਘ, ਸੰਪੂਰਨ ਸਿੰਘ ਪਲਾਹਾ,ਗੁਰਦੀਪ ਸਿੰਘ, ਭੂਰਾ ਸਿੰਘ ਕਾਂਗੜ ਵਾਲੇ, ਅਮਰਜੀਤ ਸਿੰਘ ਚੇਲਾ, ਜਰਨੈਲ ਸਿੰਘ, ਅਵਤਾਰ ਸਿੰਘ ਤਾਰੀ ਕਾਹਨ ਸਿੰਘ, ਮਨੀ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here