ਪੰਜਗਰਾਈਂ ਕਲਾਂ, 07 ਮਈ (ਵਿਕਾਸ ਮਠਾੜੂ) : ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾਵਾਰੀ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮੁਹੱਲਾ ਹਰਨਾਮਪੁਰਾ ਵਿਖੇ ਕਰਵਾਇਆ ਗਿਆ। ਇਸ ਮਹੀਨਾਵਾਰੀ ਸਮਾਗਮ ਦੀ ਆਰੰਭਤਾ ਬੱਚੀ ਬਿਸਮਨ ਕੌਰ ਤੇ ਸਚਕੀਰਤ ਕੌਰ ਵੱਲੋਂ ਸ਼ਬਦ ਨਾਲ ਹੋਈ। ਗੰ੍ਥੀ ਬਲਜੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਸ਼ਬਦ ਗਾਇਣ ਕੀਤਾ। ਪ੍ਰਰੀਤ ਮਹਿੰਦਰ ਕੌਰ ਨੇ ਸ਼ਬਦ ਸੰਗਤ ਦੇ ਸਨਮੁੱਖ ਕੀਤਾ। ਇਸ ਤੋਂ ਇਲਾਵਾ ਚੰਦਨਪ੍ਰਰੀਤ ਕੌਰ, ਮਨਕੀਰਤ ਕੌਰ, ਸਹਿਜਪ੍ਰਰੀਤ ਕੌਰ, ਜਗਜੀਤ ਕੌਰ ਅਤੇ ਹਰਗੁਣ ਸਿੰਘ ਨੇ ਗੁਰੂ ਜਸ ਸ਼ਬਦ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।ਮਹੀਨਾਵਾਰ ਗੁਰਮਤਿ ਸਮਾਗਮ ਵਿਚ ਗ੍ਰੰਥੀ ਭਾਈ ਬਲਜੀਤ ਸਿੰਘ ਨੇ ਅਰਦਾਸ ਤੇ ਹੁਕਮਨਾਮਾ ਲਿਆ। ਲੈਕ. ਬਲਵਿੰਦਰ ਸਿੰਘ ਕੋਟਕਪੂਰਾ ਨੇ ਸਟੇਜ ਦਾ ਸੰਚਾਲਨ ਕਰਦਿਆਂ ਕਿਹਾ ਕਿ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਗੁਰੂ ਜੀ ਨੇ ਵਡੇਰੀ ਉਮਰ ਵਿਚ ਦੂਜੇ ਗੁਰੂ ਜੀ ਲਈ ਇਸ਼ਨਾਨ ਕਰਵਾਉਣ ਵਾਸਤੇ ਪਾਣੀ ਲਿਆਉਣ ਦੀ ਸੇਵਾ ਗਿਆਰਾਂ ਸਾਲ ਕੀਤੀ ਤੇ 73 ਸਾਲ ਦੀ ਉਮਰ ਵਿਚ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਗੁਰੂ ਸਾਹਿਬਾਨ ਵੱਲੋਂ ਰਚੀ ਬਾਣੀ ਦੇ 907 ਸ਼ਬਦ ਸ੍ਰੀ ਗੁਰੂ ਗੰ੍ਥ ਸਾਹਿਬ ਵਿਚ ਅੰਕਿਤ ਹੋਏ ਮਿਲਦੇ ਹਨ। ਦੂਜਾ ਸੇਵਾ ਤੇ ਸਿਮਰਨ ਸਿੱਖੀ ਦੇ ਦੋ ਥੰਮ ਹਨ, ਇਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਇਸ ਮੌਕੇ ਜਸਵਿੰਦਰ ਸਿੰਘ ਖਾਲਸਾ, ਰਾਜ ਸਿੰਘ, ਲੈਕ. ਗੁਰਨਾਮ ਸਿੰਘ, ਲੈਕ. ਬਚਨ ਸਿੰਘ, ਬਲਕਾਰ ਸਿੰਘ ਹੈਪੀ, ਜਸਵਿੰਦਰ ਸਿੰਘ, ਜਸਮੀਤ ਸਿੰਘ, ਅਮਰਜੀਤ ਸਿੰਘ ਅਤੇ ਗੁਰਪ੍ਰਰੀਤ ਸਿੰਘ ਆਦਿ ਹਾਜ਼ਰ ਸਨ।