ਮੁਹਾਲੀ (ਸੰਜੀਵ ਕੁਮਾਰ) ਖਰੜ ਦੇ ਇਕ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਰਬਜੀਤ ਸਿੰਘ ‘ਤੇ ਦੋ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਕਮਲਜੀਤ ਸਿੰਘ ਵਾਸੀ ਹਰਿਆਣਾ ਖਿਲਾਫ਼ ਹੱਤਿਆ ਦੀ ਕੋਸ਼ਿਸ਼ ਕਰਨ ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਢਲੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਦੀ ਛਾਤੀ ਤੇ ਇਕ ਹੋਰ ਥਾਂ ‘ਚ ਗੋਲ਼ੀ ਵੱਜਣ ਦਾ ਪਤਾ ਚੱਲਿਆ ਹੈ। ਦੇਰ ਰਾਤ ਆਪ੍ਰੇਸ਼ਨ ਕਰ ਕੇ ਗੋਲ਼ੀਆਂ ਕੱਢੀਆਂ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।