ਬਟਾਲਾ, 8 ਮਈ (ਵਿਕਾਸ ਮਠਾੜੂ – ਮੋਹਿਤ ਜੈਨ) : ਕੁਲਤਾਰ ਸਿੰਘ ਸੰਧਵਾਂ, ਮਾਣਯੋਗ ਸਪੀਕਰ ਵਿਧਾਨ ਸਭਾ, ਪੰਜਾਬ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾਂ ਸ਼ਤਾਬਦੀ ਦੇ ਸਬੰਧ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ, ਬਟਾਲਾ ਵਿਖੇ ਕਰਵਾਏ ‘ਮਹਾਨ ਗੁਰਮਤਿ ਸਮਾਗਮ’ ਵਿੱਚ ਨਤਮਸਤਕ ਹੋਏ ਤੇ ਸਮੂਹ ਸੰਗਤਾਂ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਜੀ ਦੇ ਜਨਮ ਦਿਵਸ ਦੀ ਮੁਬਾਰਕਬਾਦ ਦਿੱਤੀ।ਇਸ ਮੌਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਡਾ. ਨਿਧੀ ਕੁਮੁਦ ਬਾਮਬਾ,ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਅਮਨਦੀਪ ਕੋਰ ਐਸ.ਡੀ.ਐਮ ਗੁਰਦਾਸਪੁਰ/ਬਟਾਲਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ, ਟਰੱਸਟ ਬਟਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਮਠਾੜੂ ਆਦਿ ਮੋਜੂਦ ਸਨ।ਇਸ ਮੌਕੇ ਮਾਣਯੋਗ ਸਪੀਕਰ, ਵਿਧਾਨ ਸਭਾ ਪੰਜਾਬ ਸ੍ਰੀ ਸੰਧਵਾਂ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ, ਬਟਾਲਾ ਦੇ ਵਿਕਾਸ ਕੰਮਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਸਪੀਕਰ ਵਿਧਾਨ ਸਭਾ ਪੰਜਾਬ, ਸ੍ਰੀ ਸੰਧਵਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਜੀ ਦੇ 300 ਸਾਲਾਂ ਸ਼ਤਾਬਦੀ ਦੇ ਸਬੰਧ ਵਿੱਚ ਕਰਵਾਏ ਸਮਾਗਮ ਲਈ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਬੇਹੱਦ ਲੋੜ ਹੈ ਕਿ ਅਸੀਂ ਆਪਣੇ ਸ਼ਾਨਾਮੱਤੇ ਇਤਿਹਾਸ ਦੇ ਸਫਰ ਨੂੰ ਪੜ੍ਹੀਏ ਤੇ ਆਪਣੀ ਨੋਜਵਾਨ ਪੀੜ੍ਹੀ ਨੂੰ ਅਮੀਰ ਵਿਰਸੇ ਤੋਂ ਜਾਗਰੂਕ ਕਰਵਾਈਏ। ਉਨਾਂ ਕਿਹਾ ਕਿ ਸਾਡਾ ਇਤਿਹਾਸ ਰਬਾਬ ਤੋਂ ਰਣਜੀਤ ਨਗਾਰਾ ਤੱਕ ਦਾ ਹੈ ਅਤੇ ਇਤਿਹਾਸਕ ਯਾਤਰਾ ਦੇ ਸਫਰ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਬਹੁਤ ਵੱਡੀ ਦੇਣ ਹੈ। ਉਨਾਂ ਅੱਗੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੇਵਾ ਤੇ ਕੁਰਬਾਨੀ ਨਾਲ ਲਬਰੇਜ਼ ਸਨ ਅਤੇ ਉਨਾਂ ਮੁਗਲ ਹਕੂਮਤ ਦੀ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਤੇ ਦਿੱਲੀ ਦਾ ਤਖਤ ਉਖਾੜ ਕੇ ਗੁਰੂ ਦੇ ਚਰਨਾਂ ਵਿੱਚ ਅਰਪਿਤ ਕੀਤਾ ਸੀ। ਉਨਾਂ ਦੀ ਬਹਾਦਰੀ, ਕੁਰਬਾਨੀ, ਜ਼ਜਬੇ ਤੇ ਸੇਵਾ ਦਾ ਕੋਈ ਸਾਹਨੀ ਨਹੀਂ ਤੇ ਸਾਨੂੰ ਆਪਣੇ ਇਤਿਹਾਸ ਤੇ ਫਖ਼ਰ ਹੈ। ਉਨਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਬੇਮਿਸਾਲ ਬਹਦਾਰੀ, ਕੁਰਬਾਨੀ ਅਤੇ ਸੇਵਾ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਅਤੇ ਉਨਾਂ ਦੀ ਸਮਾਜ ਪ੍ਰਤੀ ਦੇਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।ਸੰਧਵਾਂ ਨੇ ਅੱਗੇ ਕਿਹਾ ਕਿ ਸਾਡੇ ਸ਼ਾਨਾਮੱਤਾ ਇਤਿਹਾਸ ਨੂੰ ਕੋਝੀ ਸਾਜ਼ਿਸ਼ਾਂ ਰਚ ਕੇ ਕਾਰਨ ਅੱਖੋ ਪਰੋਖਿਆ ਕੀਤਾਾ ਜਾ ਰਿਹਾ ਹੈ, ਜਿਸ ਪ੍ਰਤੀ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦੀ ਜਰੂਰਤ ਹੈ ਤਾਂ ਜੋ ਨੋਜਵਾਨ ਪੀੜ੍ਹੀ ਆਪਣੇ ਸ਼ਾਨਾਮੱਤਾ ਇਤਿਹਾਸ ਤੋਂ ਜਾਗਰੂਕ ਹੋ ਕੇ ਆਪਣੇ ਕੁਰਬਾਨੀਆਂ ਨਾਲ ਭਰੇ ਇਤਿਹਾਸ ’ਤੇ ਫਖ਼ਰ ਮਹਿਸੂਸ ਕਰੇ।ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਜਨਮ ਸ਼ਤਾਬਦੀ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਸ੍ਰੀ ਕੁਲਾਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਦਾ ਬਟਾਲਾ ਵਿਖੇ ਆਉਣ ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ, ਜਿਨਾਂ ਨੇ ਹਮੇਸ਼ਾ ਵਿਰੋਧੀਆਂ ਦਾ ਸਾਹਮਣਾ ਕਰਦਿਆਂ ਆਪਣੀ ਤਾਕਤ ਤੇ ਹੁਨਰ ਦਾ ਲੋਹਾ ਮਨਵਾਇਆ। ਉਨਾਂ ਕਿਹਾ ਕਿ ਅਠਾਰਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਰਾਜ ਦਾ ਝੰਡਾ ਬੁਲੰਦ ਕੀਤਾ ਤੇ ਉਹ ਗੁਰੀਲਾ ਯੁੱਧ ਦੇ ਮਾਹਰ ਵਜੋਂ ਜਾਣੇ ਜਾਂਦੇ ਸਨ ਅਤੇ ਦਿੱਲੀ ਦਾ ਲਾਲ ਕਿਲ੍ਹਾ ਫ਼ਤਿਹ ਕਰਕੇ ਉਨਾਂ ਨੇ ਆਪਣੀ ਸੂਰਬੀਰਤਾ ਦਾ ਲੋਹਾ ਮਨਵਾਇਆ ਸੀ। ਮਹਾਨ ਯੋਧੇ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਇਤਿਹਾਸ ਵਿੱਚ ਬੇਮਿਸਾਲ ਜਿੱਤਾਂ ਦਰਜ ਕੀਤੀਆਂ ਤੇ ਸਿੱਖ ਕੌਮ ਦੇ ਹਿੱਤ ਲਈ ਵੱਡੇ ਕਾਰਜ ਕੀਤੇ ਹਨ, ਜਿਨਾਂ ’ਤੇ ਸਾਨੂੰ ਮਾਣ ਤੇ ਫਖ਼ਰ ਹੈ।ਇਸ ਤੋਂ ਪਹਿਲਾਂ ਕੁਲਤਾਰ ਸਿੰਘ ਸੰਧਵਾਂ,ਸਪੀਕਰ ਵਿਧਾਨ ਸਭਾ, ਪੰਜਾਬ ਦਾ ਬਟਾਲਾ ਵਿਖੇ ਪਹੁੰਚਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਸਵਾਗਤ ਕੀਤਾ ਗਿਆ।‘ਮਹਾਨ ਗੁਰਮਤਿ ਸਮਾਗਮ’ ਵਿੱਚ ਗੁਰਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਅੰਮ੍ਰਿਤਸਰ ਅਤੇ ਭਾਈ ਅਵਤਾਰ ਸਿੰਘ ਯੂ.ਐਸ.ਏ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਇੰਦਰਜੀਤ ਸਿੰਘ ਹਰਪੁਰਾ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਗੁਰਦਾਸਪੁਰ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਅਤੇ ਸਿੱਖ ਇਤਿਹਾਸ, ਸੰਗਤਾਂ ਨਾਲ ਸਾਂਝਾ ਕੀਤਾ ਗਿਆ।
ਇਸ ਮੌਕੇ ਜਗਵਿੰਦਰ ਸਿੰਘ ਸੰਧੂ ਐਸ.ਪੀ (ਐੱਚ) ਬਟਾਲਾ, ਪਿ੍ਰਥੀਪਾਲ ਸਿੰਘ ਐਸ.ਪੀ ਗੁਰਦਾਸਪੁਰ, ਨਰੇਸ਼ ਗੋਇਲ ਚੇਅਰਮੈਨ, ਇੰਪਰੂਵਮੈਂਟ ਟਰੱਸਟ, ਬਟਾਲਾ, ਲਖਵਿੰਦਰ ਸਿੰਘ ਤਹਿਸੀਲਦਾਰ, ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਐਸਜੀਪੀਸੀ, ਧਰਮਪਾਲ ਸਿੰਘ ਵਾਈਸ ਪ੍ਰਧਾਨ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ ਟਰੱਸਟ, ਬਟਾਲਾ, ਸੈਕਰਟਰੀ ਅਮਰੀਕ ਸਿੰਘ ਮਠਾਰੂ, ਮੈਂਬਰ ਗਿਆਨੀ ਹਰਬੰਸ ਸਿੰਘ ਹੰਸਪਾਲ, ਹਰਯੋਧ ਸਿੰਘ, ਸੁਖਜਿੰਦਰ ਸਿੰਘ ਰਜਿੰਦਰਾ ਫੋਂਡਰੀ ਵਾਲੇ, ਮਨਮਿੰਦਰ ਸਿੰਘ ਕਟੋੜਾ, ਦਵਿੰਦਰ ਸਿੰਘ ਕਾਲਾ, ਰਜਿੰਦਰ ਸਿੰਘ ਹੈਪੀ ਮੈਂਬਰ, ਅਮਰਦੀਪ ਸਿੰਘ, ਐਡਵੋਕੈਟ ਰਜਿੰਦਰ ਸਿੰਘ ਪਦਮ, ਗੁਰਪ੍ਰੀਤ ਸਿੰਘ ਗਿੱਲ, ਸਾਬਕਾ ਚੇਅਰਮੈਨ ਸੇਠ ਜੀ, ਮੈਨੇਜਰ ਅਤਰ ਸਿੰਘ ਸੀਨੀਅਰ ਮੀਤ ਪ੍ਰਧਾਨ ਆਪ ਪਾਰਟੀ, ਆਪ ਪਾਰਟੀ ਦੇ ਸੀਨੀਅਰ ਆਗੂ ਯਸ਼ਪਾਲ ਦੌਰਾਨ, ਮਨਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਰਾਜੂ, ਸਰਬਜੀਤ ਸਿੰਘ ਕਲਸੀ, ਪਰਮਜੀਤ ਸਿੰਘ ਸੋਹਲ, ਮਨਜੀਤ ਸਿੰਘ, ਨਵਦੀਪ ਸਿੰਘ, ਗਗਨਜੀਤ ਸਿੰਘ, ਪਿ੍ਰੰਸ ਰੰਧਾਵਾ, ਮਾਣਿਕ ਮਹਿਤਾ, ਨਿੱਕੂ ਹੰਸਪਾਲ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਮੋਜੂਦ ਸਨ।