ਜਗਰਾਉਂ, 9 ਮਈ ( ਬੌਬੀ ਸਹਿਜਲ )- ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਐਸ.ਸੀ/.ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਜਿਊਣ ਸਿੰਘ ਭਾਗ ਸਿੰਘ ਮੱਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 12 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਖਾਲਸਾ ਹਾਈ ਸਕੂਲ ਲੜਕੇ ਨੇੜੇ ਦਰਗਾਹ ਮਾਈ ਜੀਨਾ ਵਿਖੇ ਜਰੂਰਤਮੰਦ ਸਕੂਲੀ ਬੱਚਿਆਂ ਨੂੰ ਮੁਫਤ ਕਾਪੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਕੌਂਸਲ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਦੱਸਿਆ ਕਿ ਸਮਾਗਮ ਵਿੱਚ ਸਮਾਜ ਸੇਵੀ ਡਾ: ਸ਼ਮਸ਼ੇਰ ਸਿੰਘ ਮਾਛੀਕੇ ਯੂ ਐਸ ਏ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪ੍ਰੋਗਰਾਮ ਦਾ ਉਦਘਾਟਨ ਭਾਗ ਸਿੰਘ ਮੱਲਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਅਤੇ ਸ਼ਮਾ ਰੌਸ਼ਨ ਸ੍ਰੀਮਤੀ ਬਲਜਿੰਦਰ ਕੌਰ ਮਾਹਲ ਕਰਨਗੇ। ਇਸ ਮੌਕੇ ਸੁਖਦੇਵ ਸਿੰਘ ਮਲਕ ਰਿਟਾਇਰਡ ਕਾਨੂੰਗੋ ਅਮਰੀਕਾ ਵਾਲੇ, ਸਤਪਾਲ ਸਿੰਘ ਗਰੇਵਾਲ ਕੈਨੇਡਾ, ਮਨਪ੍ਰੀਤ ਕੌਰ ਮਾਹਲ ਅਤੇ ਟਵਿੰਕਲ ਸ਼ਰਮਾ ਮਾਛੀਵਾੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ।