ਮੁੱਲਾਂਪੁਰ ਦਾਖਾ,14 ਮਈ (ਸਤਵਿੰਦਰ ਸਿੰਘ ਗਿੱਲ)—ਕੱਲ ਆਪਣੇ ਦੇਸ਼ ਦੇ ਸੂਬੇ ਕਰਨਾਟਕ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਬੇਹੱਦ ਖੁਸ਼ੀ ਮਨਾਈ ਗਈ।ਜਿੱਥੇ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਫੋਨ ਤੇ ਗੱਲਬਾਤ ਕਰਦਿਆਂ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਵਧਾਈ ਦਿੱਤੀ ਹੈ ਉਥੇ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।ਇਸ ਮੌਕੇ ਮੈਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ ਨੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਦਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਇਹਨਾ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਦੀਆਂ ਸੀਟਾਂ ਵਧਣਗੀਆਂ ਤੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦੇ ਹੋਣਗੇ। ਸੁਖਵਿੰਦਰ ਸਿੰਘ ਗੋਲੂ ਪ੍ਰਧਾਨ ਨੇ ਲੱਡੂ ਵੰਡਣ ਮੌਕੇ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਸਾਬਕਾ ਖੇਤੀਬਾੜੀ ਅਫ਼ਸਰ,ਮੈਂਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ,ਸੀਨੀਅਰ ਕਾਂਗਰਸੀ ਆਗੂ ਸੰਤੋਖ ਸਿੰਘ,ਕਰਮਜੀਤ ਸਿੰਘ, ਅਮਨਜੋਤ ਸਿੰਘ,ਤਰਨਜੀਤ ਸਿੰਘ, ਹੈਰੀ ਸੇਖੋ, ਕਾਲਾ ਸੇਖੋ,ਵਿਜੇ ਸ਼ਰਮਾ, ਹਰਪ੍ਰੀਤ ਸਿੰਘ,ਰੁਪਿੰਦਰ ਸਿੰਘ,ਤਰਸੇਮ ਸਿੰਘ,ਸੁਰਜੀਤ ਸਿੰਘ,ਜੱਸਾ ਬੱਗਾ,ਸੁਖਦੇਵ ਸਿੰਘ ਫੋਜੀ,ਗੁਰਮੀਤ ਸਿੰਘ ਫੋਜੀ, ਕ੍ਰਿਸ਼ਨ ਸਿੰਘ ਅਤੇ ਮੇਜਰ ਸਿੰਘ ਅਦਿ ਹਾਜਰ ਸਨ।