Home ਧਾਰਮਿਕ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ...

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ

32
0


ਥਾਂ ਥਾਂ ਤੇ ਛਬੀਲਾਂ ਲਗਾਈਆਂ ਗਈਆਂ
ਮੁੱਲਾਂਪੁਰ ਦਾਖਾ 23 ਮਈ (ਸਤਵਿੰਦਰ ਸਿੰਘ ਗਿੱਲ)—ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਬੜੀ ਗਿਣਤੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣਾ ਜੀਵਨ ਸਫ਼ਲ ਕੀਤਾ। ਇਹ ਨਗਰ ਕੀਰਤਨ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਦੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਸੀ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਹਨ। ਚੜਦੀ ਪਾਸਾ ਸਵੱਦੀ ਕਲਾਂ ਦੇ ਗੁਰਦਵਾਰਾ ਨਾਨਕਸਰ ਸਾਹਿਬ ਤੋ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਵੱਖ ਵੱਖ ਝਾਕੀਆਂ ਸਜਾਈਆਂ ਗਈਆਂ ਹਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਾਜਰੀ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਬੀਬੀ ਬਲਵਿੰਦਰ ਕੌਰ ਖਹਿਰਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਸਮੁੱਚੇ ਨਗਰ ਸਵੱਦੀ ਕਲਾਂ ਦੇ ਵੱਖ ਵੱਖ ਪੜਾਵਾਂ ਤੇ ਸੰਗਤਾਂ ਵਲੋ ਜਿੱਥੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਰੱਖੀਆਂ ਸਨ ਉੱਥੇ ਨਾਲ ਛੋਲਿਆਂ ਦਾ ਲੰਗਰ ਵੀ ਲਗਾਇਆ ਗਿਆ ਸੀ।ਸਟੇਜ ਸੈਕਟਰੀ ਦੀ ਭੂਮਿਕਾ ਪੰਚ ਗੁਰਦੀਪ ਸਿੰਘ ਕਾਕਾ ਵਲੋ ਬਾਖੂਬੀ ਨਾਲ ਨਿਭਾਈ ਗਈ। ਦੇਰ ਸ਼ਾਮ ਨੂੰ ਵੱਖ ਵੱਖ ਪੜਾਵਾਂ ਰਾਹੀਂ ਇਸ ਮਹਾਨ ਨਗਰ ਕੀਰਤਨ ਦੀ ਸਮਾਪਤੀ ਗੁਰਦਵਾਰਾ ਨਾਨਕਸਰ ਸਾਹਿਬ ਸਵੱਦੀ ਕਲਾਂ ਵਿਖੇ ਹੋਈ।

LEAVE A REPLY

Please enter your comment!
Please enter your name here