Home Political ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ.) ਇਕਾਈ ਮੰਡਿਆਣੀ ਦੀ ਹੋਈ ਚੋਣ

ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ.) ਇਕਾਈ ਮੰਡਿਆਣੀ ਦੀ ਹੋਈ ਚੋਣ

52
0


ਮੁੱਲਾਂਪੁਰ ਦਾਖਾ 7 ਜੂਨ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਆਗੂਆਂ- ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ,ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਅਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਦੀ ਅਗਵਾਈ ਤੇ ਨਿਗਰਾਨੀ ਹੇਠ ; ਮੰਡਿਆਣੀ ਇਕਾਈ ਦੇ ਮੈਂਬਰਾਂ ਤੇ ਹਮਦਰਦਾਂ ਦੀ ਭਰਵੀਂ ਇਕੱਤਰਤਾ ਹੋਈ, ਜਿਸਨੂੰ ਉਪਰੋਕਤ ਆਗੂਆਂ ਨੇ ਬਕਾਇਦਾ ਰੂਪ ‘ਚ ਸੰਬੋਧਨ ਕੀਤਾ l
ਯੂਨੀਅਨ ਦੇ ਆਗੂਆਂ ਨੇ ਜੱਥੇਬੰਦੀ ਦੇ ਇਤਿਹਾਸ ਪ੍ਰਾਪਤੀਆਂ, ਸੰਵਿਧਾਨ, ਲੜੇ ਗਏ ਘੋਲਾਂ ਅਤੇ 4 ਸਮਕਾਲੀ ਮੋਰਚਿਆਂ – ਜਗਰਾਉਂ, ਜ਼ੀਰਾ,ਚੰਡੀਗੜ੍ਹ ਤੇ ਦਿੱਲੀ ‘ਚ ਪਾਏ ਯੋਗਦਾਨ ਤੇ ਨਿਭਾਏ ਰੋਲ ਬਾਰੇ ਚਾਨਣਾ ਪਾਇਆ l
ਅੱਜ ਦੀ ਮੀਟਿੰਗ ਦੇ ਸਿਖਰ ‘ਤੇ ਪਿੰਡ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਸਕੱਤਰ ਜਸਪਾਲ ਸਿੰਘ, ਖਜ਼ਾਨਚੀ ਗੁਰਚਰਨ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ, ਸਹਾਇਕ ਸਕੱਤਰ ਪਰਮਜੀਤ ਸਿੰਘ ਅਤੇ ਕਮੇਟੀ ਮੈਂਬਰਾਨ ਵਜੋਂ – ਜਸਮਨਦੀਪ ਸਿੰਘ, ਸੁਰਿੰਦਰ ਸਿੰਘ, ਬਲਵੰਤ ਸਿੰਘ, ਰਮਨਦੀਪ ਸਿੰਘ, ਨਿਰਮਲ ਸਿੰਘ, ਭਗਵਾਨ ਸਿੰਘ, ਮਨਦੀਪ ਸਿੰਘ ਚੁਣੇ ਗਏ l
ਇਸ ਤੋਂ ਇਲਾਵਾ ਗੁਰਚਰਨ ਸਿੰਘ ,ਸੁਖਚੈਨ ਸਿੰਘ(ਦੋਵੇਂ ਤਲਵੰਡੀ),ਸੁਰਜੀਤ ਸਿੰਘ ਤੇ ਜਗਦੇਵ ਸਿੰਘ (ਦੋਵੇਂ ਸਵੱਦੀ),ਕੁਲਦੀਪ ਸਿੰਘ ਸਵੱਦੀ, ਵਿਜੈ ਕੁਮਾਰ ਪੰਡੋਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ l

LEAVE A REPLY

Please enter your comment!
Please enter your name here