ਜਗਰਾਓਂ, 7 ਜੂਨ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ )-ਲੋਕ ਸਭਾ ਹਲਕਾ ਲੁਧਿਆਣਾ ਦੀ ਸੀਟ ਐਸ.ਸੀ ਵਰਗ ਲਈ ਰਾਖਵੀਂ ਕਰਨ ਲਈ ਭਾਰਤੀ ਚੋਣ ਕਮਿਸ਼ਨ ਨੂੰ ਮੰਗ ਪੱਤਰ ਐਸ.ਸੀ.ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਦੀ ਅਗਵਾਈ ਹੇਠ ਵਫ਼ਦ ਵੱਲੋਂ ਐਸ.ਡੀ.ਐਮ ਮਨਜੀਤ ਕੌਰ ਨੂੰ ਸੌਂਪਿਆ ਗਿਆ। ਭਾਰਤੀ ਚੋਣ ਕਮਿਸ਼ਨ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਲੁਧਿਆਣਾ ਲੋਕ ਸਭਾ ਸੀਟ ਸ਼ੁਰੂ ਤੋਂ ਹੀ ਜਨਰਲ ਵਰਗ ਲਈ ਚੱਲ ਰਹੀ ਹੈ। ਜਦੋਂ ਕਿ ਇਸ ਲੋਕ ਸਭਾ ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਸਰਕਲਾਂ ਵਿੱਚੋਂ ਸਿਰਫ਼ ਦੋ ਵਿਧਾਨ ਸਭਾ ਹਲਕੇ-ਗਿੱਲ ਅਤੇ ਜਗਰਾਉਂ ਹੀ ਰਿਜ਼ਰਵ ਸ਼੍ਰੇਣੀ ਦੇ ਹਨ। ਇਸ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਐਸ ਸੀ/ਬੀਸੀ ਵਰਗ ਦਾ ਭਾਈਚਾਰਾ ਵਧੇਰੇ ਹੈ। ਇਸ ਲਈ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਇਹ ਖੇਤਰ ਐਸਸੀ/ਬੀਸੀ ਵਰਗ ਲਈ ਰਾਖਵਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੁਣੇ ਗਏ ਸੰਸਦ ਮੈਂਬਰ ਨੇ ਕਦੇ ਵੀ ਆਪਣੇ ਇਲਾਕੇ ਦੇ ਐਸ.ਸੀ ਜਾਂ ਓ.ਬੀ.ਸੀ ਭਾਈਚਾਰੇ ਲਈ ਆਵਾਜ਼ ਨਹੀਂ ਉਠਾਈ। ਪ੍ਰਧਾਨ ਦੇਸ਼ ਭਦਤ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਕੌਂਸਲ ਵਲੋਂ ਅਪ੍ਰੈਲ 2022 ਵਿਚ ਤਤਕਾਲੀਨ ਐਸ ਡੀ ਐਮ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਵਫ਼ਦ ਵਿੱਚ ਅਜਮੇਰ ਸਿੰਘ ਢੋਲਣ, ਧਰਮਪਾਲ ਸਿੰਘ ਮਾਨ, ਮਾਸਟਰ ਗੁਰਮੀਤ ਸਿੰਘ, ਪ੍ਰਧਾਨ ਸੁਰਜੀਤ ਸਿੰਘ ਹਠੂਰ, ਸੁਖਦੇਵ ਸਿੰਘ ਕਸ਼ਯਪ, ਕੁਲਵੰਤ ਸਿੰਘ ਤੱਪੜ, ਭੂਪੇਂਦਰ ਮੁਰਲੀ, ਪ੍ਰੀਤਮ ਸਿੰਘ ਕਮਾਲਪੁਰਾ, ਕੁਲਦੀਪ ਸਿੰਘ ਜਨੇਤਪੁਰਾ, ਜਸਵਿੰਦਰ ਸਿੰਘ, ਹਰੀ ਸਿੰਘ ਤਲਿਆਣ, ਸੁਖਦੇਵ ਸਿੰਘ ਲੀਲਾ, ਪ੍ਰਕਾਸ਼ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।