ਜਗਰਾਓਂ, 6 ਅਪ੍ਰੈਲ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਜਗਰਾਓਂ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਲਾਇਨ ਕਲੱਬ ਜਗਰਾਓਂ ਮੇਨ ਵਲੋਂ ਅੱਜ ਤਿੰਨ ਲੋਕ ਭਲਾਈ ਦੇ ਪ੍ਰੋਜੈਕਟ ਲਗਾਏ ਗਏ। ਪਹਿਲਾ ਪ੍ਰੋਜੇਕਟ ਸ੍ਰ: ਵਰਿਆਮ ਸਿੰਘ ਮੈਮਰੀਅਲ ਸਕੂਲ ਜਗਰਾਓਂ ਵਿੱਖੇ ਲਗਾਇਆ ਗਿਆ। ਜਿਸ ਵਿਚ ਸਕੂਲ ਨੂੰ ਪੰਜ ਛੱਤ ਵਾਲੇ ਪੱਖੇ ਭੇਟ ਕੀਤੇ ਗਏ।ਜਿੰਨਾ ਦੀ ਸੇਵਾ ਐੱਮ.ਜ਼ੇ.ਐਫ. ਲਾਇਨ ਦਵਿੰਦਰ ਸਿੰਘ ਤੂਰ ਦੇ ਪਰਿਵਾਰ ਵਲੋਂ ਕੀਤੀ ਗਈ। ਦੂਜਾ ਪ੍ਰੋਜੈਕਟ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਕਲੱਬ ਵੱਲੋਂ ਅਡੋਪਟ ਕੀਤੇ ਗਏ ਬੱਚਿਆਂ ਨੂੰ ਸਾਲ ਦੀ ਫੀਸ ਦਿੱਤੀ ਗਈ, ਜਿੰਨਾ ਦੀ ਸੇਵਾ ਲਾਇਨ ਪਰਮਿੰਦਰ ਸਿੰਘ ਅਤੇ ਐੱਮ.ਜ਼ੇ.ਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਦੇ ਪਰਿਵਾਰਾਂ ਵਲੋ ਕੀਤੀ ਗਈ। ਤੀਜਾ ਪ੍ਰੋਜੈਕਟ ਗੁਰਦਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਕਲੱਬ ਵੱਲੋਂ ਛਾਂ-ਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ। ਕਲੱਬ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਨੇ ਆਏ ਹੋਏ ਮੈਂਬਰਾ ਦਾ ਇਸ ਪ੍ਰੋਜੈਕਟਾਂ ਨੂੰ ਕਾਮਯਾਬੀ ਨਾਲ ਸਿਰੇ ਚੜ੍ਹਾਉਣ ਲਈ ਧੰਨਵਾਦ ਕੀਤਾ। ਇਸਦੇ ਨਾਲ ਹੀ ਏਸੇ ਤਰ੍ਹਾਂ ਦੇ ਹੋਰ ਪ੍ਰੋਜੈਕਟ ਵੀ ਭਵਿੱਖ ਵਿੱਚ ਲਗਾਉਣ ਦਾ ਵਾਅਦਾ ਕੀਤਾ। ਉਹਨਾਂ ਵਿਸ਼ੇਸ ਤੌਰ ਤੇ ਇਨ੍ਹਾਂ ਪ੍ਰੋਜੇਕਟਾਂ ਲਈ ਸੇਵਾ ਕਰਨ ਤੇ ਐੱਮ.ਜ਼ੇ.ਐਫ. ਲਾਇਨ ਦਵਿੰਦਰ ਸਿੰਘ ਤੂਰ ਅਤੇ ਲਾਇਨ ਪਰਮਿੰਦਰ ਸਿੰਘ ਅਤੇ ਐੱਮ.ਜ਼ੇ.ਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਾਜਿੰਦਰ ਸਿੰਘ ਢਿੱਲੋ, ਐੱਮ.ਜ਼ੇ.ਐਫ. ਲਾਇਨ ਦਵਿੰਦਰ ਸਿੰਘ ਤੂਰ, ਲਾਇਨ ਪਰਮਿੰਦਰ ਸਿੰਘ, ਐੱਮ.ਜ਼ੇ.ਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ , ਇੰਦਰਪਾਲ ਸਿੰਘ ਢਿੱਲੋਂ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਪਰਮਵੀਰ ਸਿੰਘ ਗਿੱਲ, ਐੱਮ.ਜ਼ੇ.ਐਫ ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਲਾਇਨ ਜਸਜੀਤ ਸਿੰਘ ਮੱਲ੍ਹੀ, ਲਾਇਨ ਭਰਤ ਬਾਂਸਲ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਐਡਵੋਕੇਟ ਵਿਵੇਕ ਭਾਰਦਵਾਜ , ਲਾਇਨ ਅਮਰਜੀਤ ਸਿੰਘ ਸੋਨੂੰ, ਮੈਡਮ ਨੀਲੂ, ਸ੍ਰ: ਵਰਿਆਮ ਸਿੰਘ ਮੈਮਰੀਅਲ ਸਕੂਲ ਦੇ ਪ੍ਰੀਤ ਓਬਰਾਏ, ਰਵਿੰਦਰ ਸਿੰਘ ਓਬਰਾਏ, ਅਮਨਦੀਪ ਸਿੰਘ ਉਬਰਾਏ, ਹਰਪ੍ਰੀਤ ਸਿੰਘ ਓਬਰਾਏ, ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਦੇ ਪ੍ਰਧਾਨ ਰਵਿੰਦਰ ਗੁਪਤਾ, ਪ੍ਰਬੰਧਕ ਵਿਵੇਕ ਭਾਰਦਵਾਜ, ਉਪ ਪ੍ਰਧਾਨ ਸ਼ਾਮ ਸੁੰਦਰ ਅਤੇ ਪ੍ਰਿੰਸੀਪਲ ਮੈਡਮ ਨੀਲੂ ਨਰੂਲਾ ਹਾਜ਼ਿਰ ਸਨ।