Home Religion ਵਿਵਾਦਤ ਪੋਸਟ ਨੂੰ ਲੈ ਕੇ ਗੀਤਕਾਰ ਮੱਟ ਸ਼ੇਰੋਂ ਵਾਲਾ ਨੇ ਖਾਲਸਾ ਪੰਥ...

ਵਿਵਾਦਤ ਪੋਸਟ ਨੂੰ ਲੈ ਕੇ ਗੀਤਕਾਰ ਮੱਟ ਸ਼ੇਰੋਂ ਵਾਲਾ ਨੇ ਖਾਲਸਾ ਪੰਥ ਤੋਂ ਮੰਗੀ ਮਾਫ਼ੀ

40
0

ਚੀਮਾ ਮੰਡੀ (ਵਿਕਾਸ ਮਠਾੜੂ-ਧਰਮਿੰਦਰ) ਪਿਛਲੇ ਦਿਨੀਂ ਗੀਤਕਾਰ ਰਣਜੀਤ ਮੱਟ ਸ਼ੇਰੋਂ ਵਾਲਾ ਵੱਲੋਂ ਸੋਸ਼ਲ ਮੀਡੀਆ ‘ਤੇ ਚਮਤਕਾਰ ਨਾਂ ਦੀ ਪੋਸਟ ਪਾਈ ਗਈ ਸੀ ਜਿਸ ਨੂੰ ਲੈ ਕੇ ਸਿੱਖ ਹਲਕਿਆਂ ‘ਚ ਉਸ ਦਾ ਕਾਫੀ ਵਿਰੋਧ ਹੋਇਆ। ਬੇਸ਼ੱਕ ਮੱਟ ਸ਼ੇਰੋਂ ਵਾਲਾ ਨੇ ਸੋਸ਼ਲ ਮੀਡੀਆ ‘ਤੇ ਉਕਤ ਪੋਸਟ ਨੂੰ ਲੈ ਕੇ ਮਾਫ਼ੀ ਮੰਗ ਲਈ ਸੀ ਪਰ ਸਿੱਖ ਹਲਕਿਆਂ ‘ਚ ਮੱਟ ਦਾ ਲਗਾਤਾਰ ਵਿਰੋਧ ਵਧ ਰਿਹਾ ਸੀ ਕਿ ਉਹ ਸਿੱਖ ਧਰਮ ‘ਤੇ ਉਂਗਲ ਕਿਉਂ ਉਠਾ ਰਿਹਾ ਹੈ। ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਕਣਕਵਾਲ ਭੰਗੂਆਂ ਵਿਖੇ ਪਰਿਵਾਰ ਸਮੇਤ ਪੁੱਜ ਕੇ ਮੱਟ ਸ਼ੇਰੋਂ ਵਾਲ਼ਾ ਨੇ ਨੱਕ ਰਗੜ ਕੇ ਤੇ ਕੰਨੀ ਹੱਥ ਲਗਾ ਕੇ ਸਮੁੱਚੇ ਸਿੱਖ ਪੰਥ ਤੋਂ ਮਾਫ਼ੀ ਮੰਗ ਲਈ ਹੈ।ਮੱਟ ਨੇ ਕਿਹਾ ਕਿ ਉਸ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਜਿਸ ਕਰਕੇ ਉਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਅਸਥਾਨ ‘ਤੇ ਨਤਮਸਤਕ ਹੋ ਕੇ ਆਪਣੀ ਭੁੱਲ ਸਬੰਧੀ ਪਸ਼ਚਾਤਾਪ ਕਰਨ ਆਏ ਹਨ। ਇਸ ਮੌਕੇ ਬਾਬਾ ਅਮਰਜੀਤ ਸਿੰਘ ਜਥਾ ਦਮਦਮੀ ਟਕਸਾਲ ਨੇ ਦੱਸਿਆ ਕਿ ਮੱਟ ਸ਼ੇਰੋਂ ਵਾਲਾ ਵੱਲੋਂ ਪਿਛਲੇ ਦਿਨੀ ਚਮਤਕਾਰ ਨਾਂ ਦੀ ਪੋਸਟ ਸੋਸ਼ਲ ਮੀਡੀਆ ‘ਤੇ ਪਾਈ ਸੀ ਜਿਸ ਤੋਂ ਬਾਅਦ ਸਿੱਖ ਪੰਥ ‘ਚ ਕਾਫੀ ਰੋਸ ਪੈਦਾ ਹੋ ਗਿਆ। ਉਨ੍ਹਾਂ ਦਾ ਜਥਾ ਮੱਟ ਸ਼ੇਰੋਂ ਵਾਲਾ ਦੇ ਘਰ ਵੀ ਗਿਆ ਸੀ ਜਿੱਥੇ ਉਹ ਨਹੀਂ ਮਿਲੇ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤਿਆਂ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਪਹਿਲ ਕੀਤੀ ਗਈ। ਅੱਜ ਮੱਟ ਸ਼ੇਰੋਂ ਵਾਲਾ ਸਮੇਤ ਪਰਿਵਾਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਕਣਕਵਾਲ ਭੰਗੂਆਂ ਗੁਰਮਤਿ ਵਿਦਿਆਲਿਆ ਵਿਖੇ ਪਹੁੰਚੇ ਜਿੱਥੇ ਕਿ ਉਨ੍ਹਾਂ ਵੱਲੋਂ ਪੋਸਟ ਨੂੰ ਲੈ ਕੇ ਸਮੁੱਚੇ ਸਿੱਖ ਪੰਥ ਤੋਂ ਮਾਫ਼ੀ ਮੰਗ ਲਈ ਗਈ ਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਗਲ਼ਤੀ ਨਾ ਕਰਨ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿਵਾਦ ਨੂੰ ਇਥੇ ਹੀ ਖਤਮ ਕੀਤਾ ਜਾਵੇ ਕਿਉਂਕਿ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਭੁੱਲ ਬਖਸ਼ਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵੀਰ-ਭਾਈ ਮੱਟ ਸ਼ੇਰੋਂ ਵਾਲਾ ਦੀ ਕਿਸੇ ਵੀ ਪੋਸਟ ਨੂੰ ਗਲਤ ਤਰੀਕੇ ਨਾਲ ਅੱਗੇ ਵਾਇਰਲ ਨਾ ਕਰੇ।

LEAVE A REPLY

Please enter your comment!
Please enter your name here