ਅੰਮ੍ਰਿਤਸਰ-ਫਿਰੋਜ਼ਪੁਰ-ਗੁਰਦਾਸਪੁਰ-ਪਠਾਨਕੋਟ ਸਰਹੱਦ ਦਾ ਕੀਤਾ ਦੌਰਾ
ਅੰਮ੍ਰਿਤਸਰ(ਰਾਜੇਸ ਜੈਨ – ਭਗਵਾਨ ਭੰਗੂ)ਭਾਰਤੀ ਪੰਜਾਬ ਦੇ ਸਰਹੱਦੀ ਖੇਤਰ ਨਾਲ ਲੱਗਦੀ ਪਾਕਿਸਤਾਨ ਦੇਸ਼ ਦੀ ਸਰਹੱਦ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਉਚੇਚੇ ਤੌਰ ‘ਤੇ ਨਿਰੀਖਣ ਕਰਨ ਆਏ ਬੀਐਸਐਫ ਦੇ ਡਾਇਰੈਕਟਰ ਜਨਰਲ ਐਸ ਐਲ ਠੋਸੇਨ ਆਈਪੀਐਸ ਦਾ ਸ਼ਨਿਚਰਵਾਰ ਨੂੰ ਦੋ ਦਿਨਾ ਦੌਰਾ ਅਟਾਰੀ ਸਰਹੱਦ ਵਿਖੇ ਖਤਮ ਹੋ ਗਿਆ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ ਤੇ ਫਿਰੋਜ਼ਪੁਰ ਨਾਲ ਲਗਦੀ ਪਾਕਿ ਦੇਸ਼ ਦੀ ਸਰਹੱਦ ਸਾਹਮਣੇ ਭਾਰਤੀ ਖੇਤਰ ਅੰਦਰ ਦਿਨ ਰਾਤ ਚੌਵੀ ਘੰਟੇ ਸਰਹੱਦ ਦੀ ਰਖਵਾਲੀ ਲਈ ਆਪਣੇ ਘਰਾਂ ਤੋਂ ਦੂਰ ਰਹਿ ਕੇ ਬੀਐਸਐਫ ਦੇ ਜਵਾਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਡਿਊਟੀਆਂ ਸਬੰਧੀ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਆਪ ਕੋਲ ਹੋ ਕੇ ਜਵਾਨਾਂ ਕੋਲੋਂ ਪੁਛਿਆ।

ਪੰਜਾਬ ਦੇ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ਵਿਖੇ ਸਥਾਪਤ ਬੀਐਸਐਫ ਦੇ ਹੈੱਡਕੁਆਰਟਰ ਖਾਸਾ, ਭਿੱਖੀਵਿੰਡ, ਅਜਨਾਲਾ, ਰਾਮ ਤੀਰਥ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੇ ਬੀਐਸਐਫ ਦਫਤਰਾ ਵਿਖੇ ਵੀ ਡੀਜੀਪੀਐੱਸ ਦੀ ਆਮਦ ਹੋਈ। ਇਸ ਮੌਕੇ ਡੀਜੀਪੀ ਐੱਸਐੱਸ ਨਾਲ ਅੰਮ੍ਰਿਤਸਰ, ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਸੈਕਟਰ ਦੇ ਬੀਐਸਐਫ ਦੇ ਉੱਚ ਅਧਿਕਾਰੀ ਸਰਹੱਦੀ ਖੇਤਰ ਦਾ ਦੌਰਾ ਕਰਨ ਸਮੇਂ ਦੋ ਦਿਨ ਨਾਲ ਹਾਜ਼ਰ ਸਨ। ਭਾਰਤੀ ਪੰਜਾਬ ਦੀ ਸਰਹੱਦ ਵਿਖੇ ਡਰੈਕਟਰ ਜਰਨਲ ਬੀਐਸਐਫ ਭਾਰਤ ਦਾ ਪੂਜਣ ਸਮੇਂ ਬੀਐੱਸਐੱਫ ਵੱਲੋਂ ਆਪਣੇ ਰੀਤੀ-ਰਿਵਾਜ਼ਾਂ ਅਨੁਸਾਰ ਗਰਮਜੋਸ਼ੀ ਨਾਲ ਵੱਖ ਵੱਖ ਬੀ ਐਸ ਐਫ ਦੇ ਸੈਕਟਰਾਂ ਵਿਖੇ ਨਿੱਘਾ ਸਵਾਗਤ ਜੀ ਆਇਆਂ ਕਿਹਾ ਗਿਆ।