ਫਤਹਿਗੜ੍ਹ ਸਾਹਿਬ, 24 ਮਈ ( ਬੌਬੀ ਸਹਿਜਲ, ਧਰਮਿੰਦਰ) -ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਫਤਹਿਗੜ੍ਹ ਸਾਹਿਬ ਜੋਬਨਦੀਪ ਕੌਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸੀਨੀਅਰ ਸਿਟੀਜਨਸ ਲਈ ਸੀਨੀਅਰ ਸਿਟੀਜਨ ਕਾਰਡ ਬਣਾਏ ਜਾਂਦੇ ਹਨ। ਜਿਹਨਾਂ ਦੀ ਉਮਰ 60 ਸਾਲ ਜਾਂ ਉਸ ਤੋਂ ਵੱਧ ਹੈ ਅਤੇ ਪੰਜਾਬ ਰਾਜ ਦੇ ਵਸਨੀਕ ਹਨ ਤਾਂ ਉਹ ਯੋਗ ਬਿਨੈਕਾਰ ਇਸ ਕਾਰਡ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜਾ ਕੇ ਆਨਲਾਇਨ ਬਿਨੈਪੱਤਰ ਦੇ ਸਕਦੇ ਹਨ ਅਤੇ ਅਪਲਾਈ ਕਰਨ ਤੋਂ ਬਾਅਦ ਯੋਗ ਬਿਨੈਕਾਰਾਂ ਨੂੰ ਇਹ ਕਾਰਡ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੁਆਰਾ ਜਾਰੀ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਵਿਭਾਗ ਦੁਆਰਾ ਸਿਨੀਅਰ ਸਿਟੀਜਨਸ ਲਈ ਇੱਕ ਹੈਲਪਲਾਈਨ ਟੋਲ ਫਰੀ ਨੰਬਰ 14567 ਜਾਰੀ ਕੀਤਾ ਹੋਇਆ ਹੈ। ਇਸ ਨੰਬਰ ਉੱਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੀਆ ਸੰਸਥਾਵਾਂ, ਬਿਰਧ ਘਰਾਂ ਆਦਿ ਸੰਬਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਸਹਾਇਤਾ ਅਤੇ ਪੈਨਸ਼ਨ ਸਬੰਧੀ ਮਸਲਿਆਂ ਦੇ ਸੁਝਾਅ ਅਤੇ ਜਿਹੜੇ ਬਜ਼ੁਰਗ ਦੁਰਵਿਵਹਾਰ ਤੋਂ ਪੀੜਤ ਹਨ ਜਾਂ ਬੇਘਰ ਬਜ਼ੁਰਗਾਂ ਨੂੰ ਬਿਰਧ ਘਰਾਂ ਤੱਕ ਪਹੁੰਚਾਉਣ ਆਦਿ ਸਬੰਧੀ ਇਸ ਨੰਬਰ ਨੂੰ ਡਾਇਲ ਕਰਕੇ ਪੁੱਛ-ਗਿੱਛ ਕਰ ਸਕਦੇ ਹਨ।