Home crime ਵਿਧਾਇਕ ਨੇ ਰੇਡ ਦੌਰਾਨ ਰੇਤੇ ਨਾਲ ਭਰੀਆਂ ਟਰਾਲੀਆਂ ਫੜੀਆਂ

ਵਿਧਾਇਕ ਨੇ ਰੇਡ ਦੌਰਾਨ ਰੇਤੇ ਨਾਲ ਭਰੀਆਂ ਟਰਾਲੀਆਂ ਫੜੀਆਂ

36
0

ਮਾਛੀ ਵਾੜਾ(ਲਿਕੇਸ ਸ਼ਰਮਾ )ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਨੂੰ ਨੱਥ ਪਾਉਣ ਲਈ ਸਖਤ ਹਦਾਇਤਾਂ ਜਾ ਰੀ ਕੀਤੀਆਂ ਹੋਈਆਂ ਹਨ ਉਥੇ ਹੀ ਦੂਜੇ ਪਾਸੇ ਹਾਲੇ ਵੀ ਮਾਈਨਿੰਗ ਮਾਫ਼ੀਆ ਰਾਤ ਦੇ ਸਮੇਂ ਗੈਰ ਕਾਨੂੰਨੀ ਧੰਦਾ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਮਾਛੀਵਾੜਾ ਸਾਹਿਬ ਦੇ ਪਿੰਡ ਦੁਪਾਣਾ ਵਿਖੇ ਕਈ ਦਿਨਾਂ ਤੋਂ ਨਜਾਇਜ ਮਾਈਨਿੰਗ ਕੀਤੀ ਜਾ ਰਹੀ ਸੀ। ਜਦੋਂ ਪੁਲਸ ਨੇ ਇਸ ਮਾਈਨਿੰਗ ਮਾਫੀਆ ਨੂੰ ਨੱਥ ਨਾ ਪਾਈ ਤਾਂ ਇੱਥੋਂ ਦੇ ਆਪ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਖੁਦ ਹੀ ਰਾਤ ਸਮੇਂ ਰੇਡ ਕਰਨੀ ਪਈ। ਵਿਧਾਇਕ ਨੇ ਰੇਡ ਦੌਰਾਨ ਰੇਤੇ ਨਾਲ ਭਰੀਆਂ ਦੋ ਟਰਾਲੀਆਂ ਫੜੀਆਂ। ਜਦਕਿ, ਮਾਫੀਆ ਨਾਲ ਜੁੜੇ ਲੋਕ ਪਹਿਲਾਂ ਹੀ ਭੱਜਣ ‘ਚ ਕਾਮਯਾਬ ਹੋ ਗਏ ਸੀ। ਵੀਓ-1- ਨਜਾਇਜ ਮਾਈਨਿੰਗ ਨੂੰ ਲੈ ਕੇ ਅਕਸਰ ਵਿਧਾਨ ਸਭਾ ਹਲਕਾ ਸਮਰਾਲਾ ਦੇ ਮਾਛੀਵਾੜਾ ਸਾਹਿਬ ਇਲਾਕਾ ਵਿਵਾਦਾਂ ‘ਚ ਘਿਰਿਆ ਰਹਿੰਦਾ। ਇਸ ਇਲਾਕੇ ਦੇ ਨਾਲ ਹੀ ਨਵਾਂਸ਼ਹਿਰ ਦਾ ਇਲਾਕਾ ਲੱਗਦਾ ਹੈ। ਦੋਵੇਂ ਇਲਾਕਿਆਂ ‘ਚੋਂ ਸਤਲੁਜ ਦਰਿਆ ਨਿਕਲਦਾ ਹੈ। ਇਸ ਦਰਿਆਈ ਇਲਾਕੇ ‘ਚ ਨਜਾਇਜ ਮਾਈਨਿੰਗ ਕੀਤੀ ਜਾਂਦੀ ਹੈ। ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਪਿੰਡਵਾਸੀ ਲਗਾਤਾਰ ਸ਼ਿਕਾਇਤਾਂ ਕਰ ਰਹੇ ਸੀ ਕਿ ਰਾਤ ਸਮੇਂ ਮਾਈਨਿੰਗ ਹੁੰਦੀ ਹੈ। ਜਿਸ ‘ਤੇ ਕਾਰਵਾਈ ਕਰਦੇ ਹੋਏ ਵਿਧਾਇਕ ਦਿਆਲਪੁਰਾ ਨੇ ਬੀਤੀ ਰਾਤ ਕਰੀਬ 11 ਵਜੇ ਦੁਪਾਣਾ ਪਿੰਡ ਵਿਖੇ ਨਜਾਇਜ ਮਾਈਨਿੰਗ ਵਾਲੀ ਥਾਂ ‘ਤੇ ਰੇਡ ਕੀਤੀ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪਿੰਡਵਾਸੀਆਂ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਦੁਪਾਣਾ ਪਿੰਡ ਵਿਖੇ ਜਿੱਥੇ ਪਹਿਲਾਂ ਸਰਕਾਰੀ ਖੱਡ ਚੱਲਦੀ ਸੀ ਤਾਂ ਉਥੇ ਹੁਣ ਨਜਾਇਜ ਮਾਈਨਿੰਗ ਹੁੰਦੀ ਹੈ। ਇਸ ‘ਤੇ ਉਹਨਾਂ ਨੇ ਰਾਤ ਸਮੇਂ ਰੇਡ ਮਾਰੀ। ਜਦੋਂ ਦੇਖਿਆ ਤਾਂ ਦਰਿਆ ਤੋਂ ਕਰੀਬ ਢਾਈ ਤਿੰਨ ਕਿਲੋਮੀਟਰ ਦੇ ਅੰਦਰ ਖੱਡ ਸੀ। ਉੱਥੇ ਖੜ੍ਹੇ ਲੋਕ ਉਹਨਾਂ ਨੂੰ ਦੇਖ ਕੇ ਭੱਜ ਗਏ ਪ੍ਰੰਤੂ ਉਹਨਾਂ ਨੇ ਦੋ ਟਰਾਲੀਆਂ ਫੜ ਲਈਆਂ। ਨਜਾਇਜ ਮਾਈਨਿੰਗ ਖਿਲਾਫ ਪੰਜਾਬ ਸਰਕਾਰ ਦੇ ਰੁਖ ‘ਤੇ ਵਿਧਾਇਕ ਦਿਆਲਪੁਰਾ ਬੋਲੇ ਕਿ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ। ਵਧੀਆ ਤਰੀਕੇ ਨਾਲ ਸਰਕਾਰ ਪਾਲਿਸੀ ਲੈ ਕੇ ਆਈ ਹੈ ਅਤੇ ਰੈਵੇਨਿਉ ਇਕੱਠਾ ਹੋ ਰਿਹਾ ਹੈ। ਪ੍ਰੰਤੂ ਅਜਿਹੇ ਅਨਸਰ ਪਿਛਲੀਆਂ ਸਰਕਾਰਾਂ ਵੇਲੇ ਪੈਦਾ ਹੋਏ ਅਤੇ ਹਾਲੇ ਵੀ ਨਹੀਂ ਟਿਕ ਰਹੇ। ਇਹਨਾਂ ਨੂੰ ਨੱਥ ਪਾਉਣ ਲਈ ਲੋਕ ਸਹਿਯੋਗ ਦੇ ਰਹੇ ਹਨ ਅਤੇ ਸੂਚਨਾ ਦਿੰਦੇ ਹਨ। ਇਸੇ ਕਰਕੇ ਲੋਕਾਂ ਦੀ ਸ਼ਿਕਾਇਤ ‘ਤੇ ਉਹਨਾਂ ਨੇ ਰੇਡ ਮਾਰੀ। ਸਰਕਾਰ ਹਰ ਕਦਮ ਚੁੱਕ ਰਹੀ ਹੈ। ਅਜਿਹੇ ਮਾਫੀਆ ਨੂੰ ਸੁਧਾਰਨ ਲਈ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਵਿਧਾਇਕ ਨੇ ਦੱਸਿਆ ਕਿ ਦਰਿਆ ਦੇ ਅੰਦਰ ਤੱਕ ਜਾਣ ਨੂੰ ਉਹਨਾਂ ਨੂੰ ਸਮਾਂ ਲੱਗ ਗਿਆ। ਜਿਸ ਕਰਕੇ ਮਾਈਨਿੰਗ ਮਾਫ਼ੀਆ ਦੇ ਲੋਕ ਮਸ਼ੀਨਰੀ ਸਮੇਤ ਭੱਜ ਗਏ। ਦੋ ਟਰਾਲੀਆਂ ਖੋਲ੍ਹ ਕੇ ਛੱਡ ਗਏ। ਮਾਫ਼ੀਆ ਦੇ ਲੋਕਾਂ ਨੂੰ ਚੋਰੀ ਦੇ ਰਸਤਿਆਂ ਦਾ ਪਤਾ ਹੈ ਇਸ ਕਰਕੇ ਉਹ ਭੱਜਣ ‘ਚ ਸਫ਼ਲ ਰਹੇ। ਨਜਾਇਜ ਮਾਈਨਿੰਗ ਰੋਕਣ ‘ਚ ਪੁਲਸ ਦੀ ਕਾਰਵਾਈ ਨੂੰ ਲੈ ਕੇ ਵਿਧਾਇਕ ਨੇ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਪੁਲਸ ਨੂੰ ਵੀ ਔਕੜਾਂ ਆ ਰਹੀਆਂ ਹਨ। ਇਸ ਕਰਕੇ ਥੋੜ੍ਹੀ ਪ੍ਰੇਸ਼ਾਨੀ ਆਉਂਦੀ ਹੈ। ਇਸਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਦੁਪਾਣਾ ਦੇ ਕੋਲ ਹੋਰ ਵੀ ਥਾਂ ਉਪਰ ਨਜਾਇਜ ਮਾਈਨਿੰਗ ਚੱਲਦੀ ਹੈ ਜਿੱਥੇ ਹੁਣ ਅਗਲੀ ਵਾਰ ਰੇਡ ਮਾਰ ਕੇ ਇਸਨੂੰ ਬੰਦ ਕਰਾਇਆ ਜਾਵੇਗਾ।

LEAVE A REPLY

Please enter your comment!
Please enter your name here