ਮੋਗਾ 24 ਮਈ ( ਮੋਹਿਤ ਜੈਨ) -ਜ਼ਿਲ੍ਹਾ ਤੇ ਸੈਸ਼ਨ ਜੱਜ- ਕਮ- ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਅਤੁਲ ਕਸਾਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਮਰੀਸ਼ ਕੁਮਾਰ ਵੱਲੋਂ ਫੌਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਿਹਰੀ ਮੋਗਾ ਵਿਖੇ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਅਤੁਲ ਕਸਾਨਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੈਡੀਕਲ ਚੈੱਕਅੱਪ ਕੈਂਪ ਜੁਡੀਸ਼ੀਅਲ ਅਫਸਰਾਨ ਅਤੇ ਸਟਾਫ ਦੀ ਚੰਗੀ ਸਿਹਤ ਵਾਸਤੇ ਅਤੇ ਸਰੀਰ ਨੂੰ ਲਗਾਤਾਰ ਤੰਦਰੁਸਤ ਬਣਾਈ ਰੱਖਣ ਲਈ ਲਗਾਇਆ ਗਿਆ ਹੈ ਤਾਂ ਕਿ ਅਫਸਰਾਨ ਅਤੇ ਸਟਾਫ ਕੰਮ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖ ਸਕਣ।ਉਹਨਾਂ ਦੱਸਿਆ ਕਿ ਇਸ ਮੈਡੀਕਲ ਕੈਂਪ ਲਈ ਜੋ ਟੀਮ ਫੌਰਟਿਸ ਹਸਪਤਾਲ ਲੁਧਿਆਣਾ ਤੋਂ ਆਈ ਸੀ ਉਹਨਾਂ ਵਿੱਚ ਡਾ ਜਸਪ੍ਰੀਤ ਸਿੰਘ ਡੀ.ਐੱਮ. ਐਂਡੋਕਰੀਨੌਲੌਜੀ,ਡਾ ਇਸ਼ਾ ਜਨਰਲ ਫਿਜ਼ੀਸ਼ੀਅਨ, ਸ਼੍ਰੀ ਦੀਪ ਚੰਦ ਆਈ ਟੈਕਨੀਸ਼ੀਅਨ, ਮਿਸ ਗੌਰੀ ਡਾਇਟੀਸ਼ੀਅਨ ਅਤੇ ਜਸਪਾਲ ਸਿੰਘ ਮੈਨੇਜਰ ਸ਼ਾਮਲ ਸਨ। ਉਨਾਂ ਵੱਲੋਂ ਜੁਡੀਸ਼ੀਅਲ ਅਫਸਰਾਨ ਅਤੇ ਸਟਾਫ ਦਾ ਚੈੱਕਅੱਪ ਕੀਤਾ ਗਿਆ ਅਤੇ ਲੋੜ ਮੁਤਾਬਕ ਦਵਾਈਆਂ ਵੀ ਲਿਖੀਆਂ ਗਈਆਂ।
ਮਾਣਯੋਗ ਸੈਸ਼ਨ ਜੱਜ ਸਾਹਿਬ ਜੀ ਨੇ ਅੱਗੇ ਦੱਸਿਆ ਕਿ ਅਫਸਰਾਨ ਅਤੇ ਸਟਾਫ ਦੀ ਚੰਗੀ ਸਿਹਤ ਲਈ ਅਸੀਂ ਇਹ ਮੈਡੀਕਲ ਕੈਂਪ ਲਗਾਉਂਦੇ ਰਹਿੰਦੇ ਹਾਂ ਅਤੇ ਭਵਿੱਖ ਵਿੱਚ ਵੀ ਲਗਾਉਂਦੇ ਰਹਾਂਗੇ।
ਅੰਤ ਵਿੱਚ ਮਾਣਯੋਗ ਸ਼੍ਰੀ ਅਤੁਲ ਕਸਾਨਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਅਮਰੀਸ਼ ਕੁਮਾਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀ ਵੱਲੋਂ ਸਾਰੇ ਡਾਕਟਰ ਸਾਹਿਬਾਨਾਂ ਅਤੇ ਟੀਮ ਦਾ ਧੰਨਵਾਦ ਕੀਤਾ ਗਿਆ।