ਫ਼ਤਹਿਗੜ੍ਹ ਸਾਹਿਬ, 17 ਦਸੰਬਰ:( ਵਿਕਾਸ ਮਠਾੜੂ, ਮੋਹਿਤ ਜੈਨ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਅਤੇ ਜਿਲ੍ਹਾ ਅਤੇ ਸ਼ੈਸ਼ਨਜ਼ ਜੱਜ ਸਹਿਤ ਚੇਅਰਮੈਂਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਿਲ੍ਹੇ ਦੇ ਸਾਰੇ ਥਾਣੇ ਮੁਖੀਆਂ ਨਾਲ ਜੂਵੀਨਾਈਲ ਜਸਟਿਸ ਐਕਟ ਅਤੇ ਮੌਟਰ ਐਕਸੀਡੈਂਟ ਕਲੇਮ ਬਾਰੇ ਵਿਸਥਾਰ ਸਹਿਤ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚ ਮਨਪ੍ਰੀਤ ਕੌਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹਰਪ੍ਰੀਤ ਕੌਰ, ਪ੍ਰਿੰਸੀਪਲ ਮੈਜੀਸਟ੍ਰੇਟ, ਜੂਵੀਨਾਈਲ ਜਸਟਿਸ ਬੋਰਡ, ਗੁਰਬਖਸ਼ੀਸ਼ ਸਿੰਘ, ਡੀ.ਐਸ.ਪੀ. ਸਹਿਤ ਨੋਡਲ ਅਫਸਰ ਸਪੈਸ਼ਲ ਜੂਵੀਨਾਈਲ ਪੁਲਿਸ ਯੂਨਿਟ, ਹਰਭਜਨ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਫਤਹਿਗੜ੍ਹ ਸਾਹਿਬ ਵਲੋਂ ਹਾਜ਼ਰੀਨ ਨੂੰ ਜੂਵੀਨਾਈਲ ਜਸਟਿਸ ਬੋਰਡ ਐਕਟ ਅਤੇ ਮੋਟਰ ਐਕਸੀਡੈਂਟ ਕਲੇਮ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰਾਂ ਉਹ ਇਹਨਾਂ ਐਕਟਾਂ ਵਿੱਚ ਦਰਜ ਨਿਯਮਾਂ ਤਹਿਤ ਕਾਰਵਾਈ ਕਰਨ, ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਇੱਕ ਮਹੀਨੇ ਦੇ ਅੰਦਰ ਰਿਪੋਰਟ ਨੂੰ ਆਨਲਾਈਨ ਸਾਈਟ ਤੇ ਚੜਾਉਣਾ ਜਰੂਰੀ ਹੈ, ਐਕਸੀਡੈਂਟ ਹੋਣ ਦੀ ਸੂਰਤ ਵਿੱਚ ਕਿਵੇਂ ਪੀੜਤ/ਪੀੜਤ ਦੇ ਪਰਿਵਾਰ ਨੂੰ ਮੁਆਵਜ਼ਾ ਮਿਲ ਸਕਦਾ ਹੈ, ਕੋਰਟ ਵਿੱਚ ਪਬਲਿਕ ਵਲੋਂ ਕਲੇਮ ਲਈ ਕਿਸ ਤਰਾਂ ਕੇਸ ਤਿਆਰ ਕਰਨਾ ਹੈ, ਕਿਸ਼ੌਰਾਂ ਨਾਲ ਕਿਸ ਤਰਾਂ ਵਿਵਹਾਰ ਕਰਨਾ ਹੈ, ਉਹਨਾਂ ਦੇ ਕਿ ਕਿ ਅਧਿਕਾਰ ਹਨ ਆਦਿ ਬਾਰੇ ਵਿਸਥਾਰ ਸਹਿਤ ਦੱਸਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਵਰਿੰਦਰ ਕੌਰ, ਮੈਂਬਰ, ਬਾਲ ਭਲਾਈ ਕਮੇਟੀ, ਜੂਵੀਨਾਈਲ ਪੁਲਿਸ ਯੂਨਿਟਾ ਦੇ ਥਾਣਾ ਮੁਖੀ, ਸਬੰਧਤ ਸਟਾਫ ਮੁਲਾਜ਼ਮ ਅਤੇ ਵਿਮਨ ਸੈਲ ਦੇ ਇੰਚਾਰਜ ਹਾਜ਼ਰ ਸਨ।
