ਤਿਆਰੀ ਤੇ ਸਵਾਗਤੀ ਕਮੇਟੀਆਂ ਦਾ ਹੋਇਆ ਗਠਨ
ਚੌਤਾਂ – 17 ਦਸੰਬਰ ( ਬਾਰੂ ਸੱਗੂ) ਜਮਹੂਰੀ ਕਿਸਾਨ ਸਭਾ ਦੀ ਲੁਧਿਆਣਾ ਦੇ ਜਿਲ੍ਹਾ ਕਾਨਫਰੰਸ ਜੋ ਕਿ ਚੌਤਾਂ ਦੇ ਨੇੜੇ ਪੈਂਦੇ ਪਿੰਡ ਮਿਆਣੀ ਵਿਖੇ ਹੋਣੀ ਤਹਿ ਹੋਈ ਹੈ। ਸਰਪੰਚ ਗੁਰਚਰਨ ਸਿੰਘ ਝੰਗੀਆ ਬੱਗਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੂਬਾ ਸਹਾਇਕ ਸਕੱਤਰ ਰਘਵੀਰ ਬੈਨੀਪਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਜਮਹੂਰੀ ਕਿਸਾਨ ਸਭਾ ਦੀਆਂ ਜੱਥੇਬੰਦਕ ਚੌਣਾ ਹੋ ਰਹੀਆਂ ਹਨ। ਜਿਸ ਦੀ ਕੜੀ ਤਹਿਤ ਲੁਧਿਆਣਾ ਜ਼ਿਲ੍ਹੇ ਦੀ ਜੱਥੇਬੰਦਕ ਕਾਨਫਰੰਸ 07 ਜਨਵਰੀ ਨੂੰ ਕਸਬਾ ਚੌਤਾ ਨਜ਼ਦੀਕ ਪੈਂਦੇ ਪਿੰਡ ਮਿਆਣੀ ਵਿੱਚ ਹੋਵੇਗੀ। ਜਿਸ ਵਿੱਚ ਅਗਲੇ ਤਿੰਨ ਸਾਲ ਲਈ ਜਥੇਬੰਦੀ ਦੀ ਜਿਲ੍ਹਾ ਕਮੇਟੀ ਦੀ ਦੁਬਾਰਾ ਚੌਣ ਕੀਤੀ ਜਾਵੇਗੀ। ਜਿਸ ਸਬੰਧੀ ਸਾਰੇ ਜ਼ਿਲ੍ਹੇ ਵਿੱਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਕੂਮਕਲਾਂ ਇਲਾਕੇ ਹੋਈ ਮੀਟਿੰਗ ਵਿੱਚ ਸਵਾਗਤੀ ਕਮੇਟੀ ਦਾ ਗਠਨ ਕੀਤਾ ਕੀਤਾ ਜਿਸ ਦੇ ਸਰਪ੍ਰਸਤ ਸਰਪੰਚ ਗੁਰਚਰਨ ਸਿੰਘ ਝੰਗੀਆ ਚੇਅਰਮੈਨ ਜਥੇਦਾਰ ਅਮਰਜੀਤ ਸਿੰਘ ਬਾਲਿਓ, ਪ੍ਰਧਾਨ ਦਲਵੀਰ ਸਿੰਘ ਪਾਗਲੀ, ਸਕੱਤਰ ਸੁਖਵਿੰਦਰ ਸਿੰਘ ਰਤਨਗੜ੍ਹ ਚੁੱਣੇ ਗਏ। ਤਿਆਰੀ ਕਮੇਟੀ ਦੇ ਚੁੱਣੇ ਕਨਵੀਨਰ ਲਛਮਣ ਸਿੰਘ ਕੂਮਕਲਾਂ ਨੇ ਕਿਹਾ ਕਿ ਜਿਲ੍ਹਾ ਕਾਨਫਰੰਸ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਸਬੰਧੀ ਸਾਰੇ ਯੂਨਿਟਾਂ ਵੱਲੋਂ ਚੁਣੇ ਗਏ ਡੈਲੀਗੇਟ ਭਾਗ ਲੈਣਗੇ। ਉਹਨਾਂ ਕਿਹਾ ਕਿ ਡੈਲੀਗੇਟ ਕਾਨਫਰੰਸ ਤੋਂ ਪਹਿਲਾ 10 ਤੋਂ ਲੈਕੇ 11:30 ਤੱਕ ਖੁੱਲਾ ਸੈਸ਼ਨ ਵੀ ਕੀਤਾ ਜਾਵੇਗਾ। ਜਿਸ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਤੇ ਸੂਬਾਈ ਸਕੱਤਰ ਕੁਲਵੰਤ ਸਿੰਘ ਸੰਧੂ ਸੰਬੋਧਨ ਕਰਨਗੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸੁਖਵਿੰਦਰ ਸਿੰਘ ਗੋਰਾ, ਜਸਵਿੰਦਰ ਸਿੰਘ ਮਿਆਣੀ, ਕੁਲਦੀਪ ਸਿੰਘ ਮਿਆਣੀ, ਸਹਿਜਪ੍ਰੀਤ ਸਿੰਘ ਬੋੜੇ, ਅਮਰਜੀਤ ਸਿੰਘ ਕਡਿਆਣਾ, ਸਾਰੇ ਵਾਇਸ ਚੇਅਰਮੈਨ ਪਰਮਜੀਤ ਸਿੰਘ ਮਾਛੀਵਾੜਾ, ਆਦਿ ਹਾਜ਼ਰ ਸਨ।