ਅੰਮ੍ਰਿਤਸਰ (ਰਾਜੇਸ ਜੈਨ-ਮੋਹਿਤ ਜੈਨ) ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ਨੀਵਾਰ ਰਾਤ 12 ਵਜੇ ਕਾਂਗਰਸ ਸਰਕਾਰ ‘ਚ ਰਹੇ ਮੰਤਰੀ ਦੇ ਰਿਸ਼ਤੇਦਾਰ ਦੇ ਆਇਰਿਸ਼ ਬੀਚ ਰੈਸਟੋਰੈਂਟ ‘ਚ ਛਾਪਾ ਮਾਰਿਆ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰੈਸਟੋਰੈਂਟ ਦਾ ਮਾਲਕ ਨਾਬਾਲਗ ਨੂੰ ਸ਼ਰਾਬ ਤੇ ਹੁੱਕਾ ਪਰੋਸ ਰਿਹਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਹੁੱਕਾ ਬਾਰ ਦੇ ਮਾਲਕ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰੈਸਟੋਰੈਂਟ ‘ਚ ਚੱਲ ਰਿਹਾ ਨਸ਼ੇ ਦਾ ਕਾਰੋਬਾਰ
ਫਿਲਹਾਲ ਪੁਲਿਸ ਨੇ ਰੈਸਟੋਰੈਂਟ ਦੇ ਮਾਲਕ ਪ੍ਰਿੰਸ ਮਲਹੋਤਰਾ, ਜਤਿੰਦਰ ਵਰਮਾ, ਮੈਨੇਜਰ ਗਿਰੀਸ਼ ਅਰੋੜਾ ਤੇ ਬਾਊਂਸਰ ਸਰਬਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਆਇਰਿਸ਼ ਬੀਚ ਰੈਸਟੋਰੈਂਟ ਦਾ ਮਾਲਕ ਪ੍ਰਿੰਸ ਮਲਹੋਤਰਾ ਆਪਣੇ ਸਟਾਫ਼ ਸਮੇਤ ਆਪਣੇ ਰੈਸਟੋਰੈਂਟ ਵਿੱਚ ਸ਼ਰਾਬ ਅਤੇ ਹੁੱਕਾ ਪਰੋਸ ਰਿਹਾ ਹੈ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈਪੁਲਿਸ ਟੀਮ ਨੇ ਛਾਪਾ ਮਾਰ ਕੇ ਉਥੇ ਮੌਜੂਦ ਉਕਤ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਥੇ ਵੱਖ-ਵੱਖ ਟੇਬਲਾਂ ਤੋਂ ਅੱਠ ਬੋਤਲਾਂ ਅੰਗਰੇਜ਼ੀ ਸ਼ਰਾਬ, ਵੀਹ ਬੋਤਲਾਂ ਬੀਅਰ, 17 ਹੁੱਕਾ ਅਤੇ ਉਨ੍ਹਾਂ ਦੇ ਫਲੇਵਰ ਬਰਾਮਦ ਕੀਤੇ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰੈਸਟੋਰੈਂਟ ਮਾਲਕ ਕੋਲ ਸ਼ਰਾਬ ਪਰੋਸਣ ਦਾ ਲਾਇਸੈਂਸ ਵੀ ਨਹੀਂ ਸੀ। ਛਾਪੇਮਾਰੀ ‘ਚ ਅੱਠ ਪੇਟੀਆਂ ਅੰਗਰੇਜ਼ੀ ਸ਼ਰਾਬ, ਵੀਹ ਬੋਤਲਾਂ ਬੀਅਰ, 17 ਹੁੱਕਾ ਤੇ ਫਲੇਵਰ ਦੀਆਂ ਗੋਲੀਆਂ ਬਰਾਮਦ ਹੋਈਆਂ।