ਜਗਰਾਉ, 2 ਮਾਰਚ (ਹਰਵਿੰਦਰ ਸਿੰਘ ਸੱਗੂ )-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਪੈਕਟ੍ਰਾ 2021-22 ਸੱਭਿਆਚਾਰਕ ਮੁਕਾਬਲੇ ਵਿੱਚ ਜਗਰਾਉ ਦੇ ਰਹਿਣ ਵਾਲੇ ਅਤੇ ਕਾਉਂਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਦੇ ਅਧਿਆਪਕ ਜਤਿੰਦਰ ਸਹੋਤਾ ਨੇ ਦੋ ਅਹਿਮ ਪੁਜੀਸ਼ਨਾਂ ਹਾਸਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਜਾਣਕਾਰੀ ਅਨੁਸਾਰ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਸਭ ਤੋਂ ਵੱਡੇ ਵਰਚੁਅਲ ਸੱਭਿਆਚਾਰਕ ਮੁਕਾਬਲੇ ਸਪੈਕਟ੍ਰਾ-2021-22′ ਦਾ ਆਯੋਜਨ ਕੀਤਾ। ਜਿਸ ਵਿੱਚ ਸੰਗੀਤ, ਡਾਂਸ, ਕਵਿਤਾ, ਮਿਮਿਕਰੀ ਅਤੇ ਫੋਟੋਗ੍ਰਾਫੀ ਦੇ ਖੇਤਰਾਂ ਵਿੱਚ ਵੱਖ-ਵੱਖ ਵਰਗਾਂ ਲਈ ਸਾਲਾਨਾ ‘ਅੰਤਰ-ਸਕੂਲ ਸੱਭਿਆਚਾਰਕ ਮੁਕਾਬਲਾ’ ਵੱਖ-ਵੱਖ ਦੌਰ ਵਿੱਚ ਆਯੋਜਿਤ ਕੀਤਾ ਗਿਆ। ਐਲਪੀਯੂ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਵੱਖ-ਵੱਖ ਅਹੁਦਿਆਂ ਨੂੰ ਹਾਸਲ ਕਰਕੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੀ ਯੋਗਤਾ ਨੂੰ ਸਾਬਤ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿ ਵਿਚ ਮਾਸਟਰ ਜਤਿੰਦਰ ਸਿੰਘ ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸਿਜ਼ ਨੇ ਕਵਿਤਾ ਮੁਕਾਬਲੇ ਅਤੇ ਮਿਮਕਰੀ ਵਿਚ ਦੂਜਾ ਸਥਾਨ ਹਾਸਲ ਕੀਤਾ।
