Home Political ‘ਆਪ’ ਵਲੰਟੀਅਰਾਂ ਨੇ ਦਿੱਲੀ ਚੋਣਾਂ ਦੀ ਜਿੱਤ ਦੇ ਜਸ਼ਨ ਮਨਾਏ

‘ਆਪ’ ਵਲੰਟੀਅਰਾਂ ਨੇ ਦਿੱਲੀ ਚੋਣਾਂ ਦੀ ਜਿੱਤ ਦੇ ਜਸ਼ਨ ਮਨਾਏ

95
0

ਦਿੱਲੀ ਵਾਸੀਆਂ ਨੇ ਇਮਾਨਦਾਰ ਰਾਜਨੀਤੀ ਦਾ ਮੁੱਢ ਬੰਨ ਦਿੱਤਾ ਹੈ – ਪ੍ਰੋ:ਸੁਖਵਿੰਦਰ ਸਿੰਘ

ਜਗਰਾਉਂ, 7 ਦਸੰਬਰ ( ਰਾਜੇਸ਼ ਜੈਨ)-ਮਿਊਸੀਪਲ ਕਾਰਪੋਰੇਸ਼ਨ ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਜਗਰਾਉਂ ਦੇ ਰਾਣੀ ਝਾਂਸੀ ਚੌਂਕ ਵਿੱਚ ਵੀ ਢੋਲ ਦਾ ਡੱਗਾ ਖੜਕਿਆ। ਹਲਕੇ ਦੇ ਵਲੰਟੀਅਰਾਂ ਨੇ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੇ ਜਸ਼ਨ ਮਨਾਏ ਅਤੇ ਲੱਡੂ ਵੰਡੇ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਕਾਰਪੋਰੇਸ਼ਨ ਵਿੱਚ ਪਿਛਲੇ 15 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਕਾਬਜ਼ ਸੀ, ਪਰੰਤੂ ਦਿੱਲੀ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫ਼ਤਵਾ ਦੇ ਕੇ ਭਾਜਪਾ ਦਾ ਤਖਤਾ ਪਲਟਕੇ ਰੱਖ ਦਿੱਤਾ ਹੈ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਾਫ਼-ਸੁਧਰੀ ਸਿਆਸਤ ਕਰ ਰਹੀ ਹੈ ਅਤੇ ਦਿੱਲੀ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਉਪਰ ਮੋਹਰ ਲਗਾਕੇ ਇਮਾਨਦਾਰ ਅਤੇ ਸੱਚੀ ਰਾਜਨੀਤੀ ਦਾ ਮੁੱਢ ਬੰਨ ਦਿੱਤਾ ਹੈ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹੋਰ ਆਖਿਆ ਕਿ ਭਾਵੇਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰੰਤੂ ਕਾਰਪੋਰੇਸ਼ਨ ਵਿੱਚ ‘ਆਪ’ ਦਾ ਬਹੁ-ਮੱਤ ਨਾ ਹੋਣ ਕਾਰਨ ਦਿੱਲੀ ਦਾ ਵਿਕਾਸ ਕਰਨ ਵਿੱਚ ਸਮੱਸਿਆ ਪੇਸ਼ ਆ ਰਹੀ ਸੀ, ਪਰੰਤੂ ਹੁਣ ਦਿੱਲੀ ਦੇ ਵਿਕਾਸ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਆਉਂਦੇ ਸਮੇਂ ਵਿੱਚ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਮਾਡਲ ਦੇ ਰੂਪ ਵਿੱਚ ਉਭਰੇਗੀ। ਉਹਨਾਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਬਿਨਾਂ ਕਿਸੇ ਪੱਖਪਾਤ ਅਤੇ ਉਸਾਰੂ ਵਿਚਾਰਧਾਰਾ ਰਾਹੀਂ ਸੂਬੇ ਨੂੰ ਵਿਕਾਸ ਦੀ ਲੀਹੇਂ ਤੋਰ ਰਹੀ ਹੈ। ਇਸ ਲਈ ਪੰਜਾਬ ਵਿੱਚ ਵੀ ਆਉਣ ਵਾਲੀਆਂ ਨਗਰ ਨਿਗਮ ਅਤੇ ਪੰਚਾਇਤ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਹੁਲਾਰਾ ਦੇਣ ਤਾਂ ਜੋ ਸੂਬੇ ਅੰਦਰ ਰੰਗਲੇ ਪੰਜਾਬ ਦੀ ਉਸਾਰੀ ਕੀਤੀ ਜਾ ਸਕੇ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਐਡਵੋਕੇਟ ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਕਾਕਾ ਕੋਠੇ ਅੱਠ ਚੱਕ, ਇੰਦਰਜੀਤ ਸਿੰਘ ਲੰਮੇ, ਛਿੰਦਰਪਾਲ ਸਿੰਘ ਕੋਠੇ ਰਾਹਲਾਂ, ਡਾ:ਮਨਦੀਪ ਸਿੰਘ ਬੁਰਜ ਕੁਲਾਰਾ, ਗੁਰਦੇਵ ਸਿੰਘ ਚਕਰ, ਤਰਸੇਮ ਸਿੰਘ ਹਠੂਰ, ਗੁਰਨਾਮ ਸਿੰਘ ਭੈਣੀ, ਨੰਬਰਦਾਰ ਦਿਲਬਾਗ ਸਿੰਘ, ਬਲਜੀਤ ਸਿੰਘ ਜੱਸਲ, ਬਲਵੀਰ ਸਿੰਘ ਬੱਸੂਵਾਲ, ਜੀਵਨ ਸਿੰਘ ਦੇਹੜਕਾ, ਜੱਗੀ ਡਾਂਗੀਆਂ, ਅਮਰਦੀਪ ਸਿੰਘ ਟੂਰੇ, ਸਾਬਕਾ ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਡਾ.ਜਗਪਾਲ ਸਿੰਘ ਕੋਠੇ ਰਾਹਲਾਂ, ਸੋਨੀ ਕਾਉਂਕੇ, ਬੂਟਾ ਸਿੰਘ, ਪੱਪੂ ਭੰਡਾਰੀ, ਜੋਧ ਜਗਰਾਉਂ, ਮਨਜੀਤ ਸਿੰਘ ਸਿੱਧਵਾਂ, ਲਖਵੀਰ ਸਿੰਘ ਬੱਸੂਵਾਲ, ਸੁਰਜੀਤ ਸਿੰਘ, ਡੋਗਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here