ਫਿਰੋਜ਼ਪੁਰ, ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-:ਫਿਰੋਜ਼ਪੁਰ ਜ਼ੀਰਾ ਮਾਰਗ ‘ਤੇ ਪੈਂਦੇ ਪਿੰਡ ਭੜਾਣਾ ਕੋਲ ਇਕ ਤੇਜ਼ ਰਫਤਾਰ ਟਿੱਪਰ ਅਤੇ ਕਾਰ ਦੀ ਸਿੱਧੀ ਟੱਕਰ ਨਾਲ ਪਤੀ ਪਤਨੀ ਅਤੇ ਮਾਸੂਮ ਬੱਚੇ ਦੀ ਮੌਤ ਹੋਣ ਦੀ ਖਬਰ ਹੈ।ਹਾਦਸਾ ਇਸ ਕਦਰ ਖਤਰਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਦੀ ਪਛਾਣ 31 ਸਾਲਾ ਰਾਜ ਵੀਰ ਸਿੰਘ ਪੁੱਤਰ ਸੁੱਖਾ ਸਿੰਘ, 27 ਸਾਲਾ ਮਨਦੀਪ ਕੌਰ ਪਤਨੀ ਰਾਜਬੀਰ ਸਿੰਘ ਅਤੇ ਛੇ ਮਹੀਨੇ ਦੇ ਮਾਸੂਮ ਗੁਰਸਾਹਿਬ ਸਿੰਘ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਪਿੰਡ ਅਲੀਪੁਰ ਵਾਸੀ ਰਾਜਬੀਰ ਸਿੰਘ ਪੁੱਤਰ ਸੁੱਖਾ ਸਿੰਘ ਫਿਰੋਜ਼ਪੁਰ ਤੋਂ ਆਪਣੀ ਪਤਨੀ ਅਤੇ ਬੱਚੇ ਸਮੇਤ ਆਪਣੀ ਸਵਿਫਟ ਕਾਰ ਨੰਬਰ ਪੀਬੀ 22 ਪੀ 4378 ‘ਤੇ ਸਵਾਰ ਹੋ ਕੇ ਵਾਪਸ ਪਿੰਡ ਨੂੰ ਆ ਰਿਹਾ ਸੀ ਤਾਂ ਪਿੰਡ ਭੜਾਣਾ ਕੋਲ ਜ਼ੀਰਾ ਵਾਲੇ ਪਾਸਿਓਂ ਆ ਰਹੇ ਟੱਰਕ ਨੰਬਰ ਪੀਬੀ 04 ਵੀ 2272 ਨਾਲ ਸਿੱਧੀ ਟੱਕਰ ਹੋ ਗਈ।ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਰਾਜਬੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੱਚੇ ਅਤੇ ਉਸ ਦੀ ਪਤਨੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਫਿਰੋਜ਼ਪੁਰ ਦੇ ਹਸਪਤਾਲ ਲਿਆਂਦਾ ਗਿਆ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।ਉਧਰ ਟਿੱਪਰ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ।ਦਰਦਨਾਕ ਹਾਦਸੇ ਵਿਚ ਜਵਾਨ ਪਤੀ ਪਤਨੀ ਅਤੇ ਮਾਸੂਮ ਬੱਚੇ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜ਼ਿਲ੍ਹਾ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਦਿਆਂ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ।
