ਮੋਗਾ27 ਮਾਰਚ ( ਕੁਲਵਿੰਦਰ ਸਿੰਘ)-,ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ਤੇ ਚੋਰੀ ਦੀ ਟਾਟਾ ਏਸ ਗੱਡੀ (ਛੋਟਾ ਹਾਥੀ) ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਇਕ ਦੇ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਕਰਨ ਸਿੰਘ ਉਰਫ ਬੱਬੀ ਵਾਸੀ ਕੋਟ ਇਸੇ ਖਾਂ ਜੋ ਕਿ ਚੋਰੀਆਂ ਕਰਨ ਦਾ ਆਦੀ ਹੈ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ ਤੇ ਮੋਗਾ ਦੇ ਲੁਹਾਰਾ ਚੌਂਕ ਵਿਚ ਉਸ ਨੂੰ ਚੋਰੀ ਦੀ ਟਾਟਾ ਏਸ ਗੱਡੀ ਨੰਬਰ ਪੀਬੀ 46 ਐਮ 5682 ਸਮੇਤ ਕਾਬੂ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੱਸਿਆ ਕਿ ਉਹ ਜਿਲ੍ਹਾ ਤਰਨਤਾਰਨ ਦੇ ਇਕ ਮੈਰਿਜ ਪੈਲੇਸ ਦੇ ਬਾਹਰ ਖੜੀ ਗੱਡੀ ਨੂੰ ਚੋਰੀ ਕਰਕੇ ਲਿਆ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਵਿਆਕਤੀ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ, ਜਿਨਾਂ੍ਹ ਵਿਚ ਇਕ ਮਾਮਲਾ ਥਾਣਾ ਕੋਟ ਇਸੇ ਖਾਂ ਅਤੇ ਦੋ ਸਰਾਭਾ ਨਗਰ ਲੁਧਿਆਣਾ ਥਾਣੇ ਵਿਚ ਦਰਜ ਹੋਏ ਹਨ ਤੇ ਇਨਾਂ ਵਿੱਚੋਂ ਇਕ ਮਾਮਲੇ ‘ਚੋਂ ਉਹ ਮਾਨਯੋਗ ਅਦਾਲਤ ਵਿੱਚੋਂ ਬਰੀ ਹੋ ਚੁੱਕਿਆ ਹੈ।