ਜਗਰਾਓਂ , 27 ਜੁਲਾਈ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਦੀ ਨਾਮਵਰ ਸੰਸਥਾਂ ਤੇ ਲੋੜਵੰਦਾ ਦੀ ਸੇਵਾ ਚ ਹਮੇਸ਼ਾ ਅੱਗੇ ਰਹਿਣ ਵਾਲੀ ਲਾਇਨ ਕਲੱਬ ਜਗਰਾਓਂ ਮੇਨ ਵਲੋ ਨੂੰ ਕਲੱਬ ਦੇ ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ, ਸਿਵਲ ਹਸਪਤਾਲ ਜਗਰਾਉ ਵਿੱਖੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੰਡੀਆ ਗਈਆਂ। ਇਨਾ ਸਾਰੀਆਂ ਮੈਡੀਸਿਨ ਦੀ ਸੇਵਾ ਕਲੱਬ ਦੇ ਪਾਸਟ ਪ੍ਰੈਜ਼ੀਡੈਂਟ ਤੇ ਮੌਜੂਦਾ ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਵਲੋ ਕੀਤੀ ਗਈ। ਪਰਮਾਤਮਾ ਇਨਾ ਨੂੰ ਹਮੇਸ਼ਾ ਤੰਦਰੁਸਤੀ ਤੇ ਤਰੱਕੀਆਂ ਬਖ਼ਸ਼ੇ। ਇਸ ਮੌਕੇ ਹਸਪਤਾਲ ਦੇ ਐਸਐਮਓ ਡਾ. ਪ੍ਰੀਤਭਾ ਸਾਹੂ ਵਰਮਾ, ਡਾ.ਗੁਰਪ੍ਰੀਤ ਸਿੰਘ, ਡਾ. ਸੁਖਦੀਪ ਕੌਰ, ਡਾ. ਹੈਪੀ, ਡਾ. ਅਮਨ, ਡਾ. ਕੁਲਵੰਤ ਸਿੰਘ, ਕਲੱਬ ਦੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਕਲੱਬ ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਕਲੱਬ ਦੇ ਪੀ. ਆਰ. ਉ. ਲਾਇਨ ਰਾਜਿੰਦਰ ਸਿੰਘ ਢਿੱਲੋ, ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਲਾਇਨ ਨਿਰਭੈ ਸਿੰਘ ਸਿੱਧੂ, ਐਮਜੇਐਫ ਲਾਇਨ ਨਿਰਵੈਰ ਸਿੰਘ ਸੋਹੀ, ਲਾਇਨ ਪਰਮਵੀਰ ਸਿੰਘ ਗਿੱਲ ਤੇ ਅਮਰਜੀਤ ਸਿੰਘ ਸੋਨੂੰ ਹਾਜ਼ਿਰ ਸਨ।