Home Education ਸਪਰਿੰਗ ਡਿਊ ਸਕੂਲ ਵਿੱਚ ਇਨਵੈਸਚਰ ਸੈਰੇਮਨੀ ਦਾ ਆਯੋਜਨ

ਸਪਰਿੰਗ ਡਿਊ ਸਕੂਲ ਵਿੱਚ ਇਨਵੈਸਚਰ ਸੈਰੇਮਨੀ ਦਾ ਆਯੋਜਨ

34
0


ਜਗਰਾਓਂ, 27 ਜੁਲਾਈ ( ਰਾਜਨ ਜੈਨ) -ਨਾਨਕਸਰ ਸਥਿੱਤ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਚੋਣ ਸਟੂਡੈਂਟ ਕੌਸਲ ਲਈ ਕੀਤੀ ਗਈ।ਇਸ ਸਬੰਧੀ ਸਕੂਲ ਵਿੱਚ ਇਨਵੈਸਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ।ਚੁਣੇ ਗਏ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇੇ ਕਿਹਾ ਕਿ ਇਸ ਚੌਣ ਦੇ ਨਾਲ ਉਹਨਾਂ ਉੱਪਰ ਜਿੰਮੇਵਾਰੀ ਆਈ ਹੈ ਅਤੇ ਉਹਨਾਂ ਨੂੰ ਇਹ ਜਿੰਮੇਵਾਰੀ ਇਸ ਕਰਕੇ ਦਿੱਤੀ ਗਈ ਹੈ ਤਾਂ ਜੋ ਉਹ ਆਪਣੇ ਆਉਣ ਵਾਲੇ ਜੀਵਨ ਲਈ ਤਿਆਰ ਹੋ ਸਕਣ।ਉਹਨਾਂ ਦਾ ਹੋਸਲਾਂ ਵਧਾਉਣ ਲਈ ਮੈਨੇਜਮੈਂਟ ਵਲੋਂ ਪ੍ਰਧਾਨ ਮਨਜੋਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਵਿਦਿਆਰਥੀਆਂ ਨੂੰ ਬੈੱਚ ਲਗਾਏ ਅਤੇ ਪ੍ਰਾਪਤ ਕੀਤੇ ਅਹੁਦਿਆਂ ਦੀ ਵਧਾਈ ਵੀ ਦਿੱਤੀ।ਗੁਰਸ਼ਰਨ ਸਿੰਘ 12ਵੀਂ ਕਲਾਸ ਦੇ ਵਿਦਿਆਰਥੀ ਨੂੰ ਹੈੱਡ ਬੁਆਏ ਅਤੇ ਨਵਦੀਪ ਕੌਰ ਨੂੰ ਹੈੱਡ ਗਰਲ ਵਜੋ ਨਿਯੁਕਤ ਕੀਤਾ ਗਿਆ।ਇਸ ਦੇ ਨਾਲ ਹੀ ਚਾਰੋ ਹਾਊਸਾ ਲਈ ਕੈਪਟਨ, ਵਾਇਸ ਕੈਪਟਨ, ਪ੍ਰੀਫਿਕਟਸ ਆਦਿ ਵੀ ਚੌਣ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਹ ਚੌਣ ਬਹੁਤ ਹੀ ਮਹੱਤਵਪੂਰਨ ਹੈ।ਕਿਉਂਕਿ ਇਹ ਚੁਣੇ ਗਏ ਵਿਦਿਆਰਥੀ ਸਕੂਲ ਸੰਬੰਧਤ ਬਹੁਤ ਕੰਮਾਂ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਦੇ ਹਨ ਅਤੇ ਨਾਲ ਹੀ ਇਹਨਾਂ ਨੂੰ ਜਿੰਦਗੀ ਦਾ ਤਜਰਬਾ ਵੀ ਹਾਸਿਲ ਹੁੰਦਾ ਹੈ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਇਸ ਨਵੀਂ ਬਣੀ ਕਾਊਂਸਲ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਚਾਰੋ ਹਾਊਸਾ ਦੇ ਇੰਨਚਾਰਜ ਮੈਡਮ ਬਲਜੀਤ ਕੌਰ, ਅੰਜੂ ਬਾਲਾ, ਕਰਮਜੀਤ ਸੰਗਰਾਉ, ਅਮਨਦੀਪ ਕੌਰ, ਆਦਿ ਜਗਦੀਪ ਸਿੰਘ, ਲਖਵੀਰ ਸਿੰਘ ਵੀ ਹਾਜਿਰ ਸਨ।ਮੰਚ ਦਾ ਸੰਚਾਲਨ ਐਕਟੀਵਿਟੀ ਇੰਨਚਾਰਜ ਮੈਡਮ ਸਤਿੰਦਰਪਾਲ ਕੌਰ ਨੇ ਕੀਤਾ।ਪ੍ਰਬੰੰਧਕੀ ਕਮੇਟੀ ਵਲੋ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਅਤੇ ਉਮੀਦ ਰੱਖੀ ਕਿ ਜਿਸ ਉਦੇਸ਼ ਲਈ ਇਹਨਾਂ ਬੱਚੀਆਂ ਨੂੰ ਜਿਮੇਵਾਰੀ ਦਿੱਤੀ ਗਈ ਹੈ ਉਸਨੂੰ ਪੂਰਾ ਕਰਨਗੇ ਅਤੇ ਆਪਣੇ ਆਪ ਨੂੰ ਭਵਿੱਖ ਦਾ ਜਿੰਮੇਵਾਰ ਨਾਗਰਿਕ ਬਣਾੳਣਗੇ।

LEAVE A REPLY

Please enter your comment!
Please enter your name here